ਕਈ ਕਿਸਾਨਾਂ ਨੇ ਰਾਤ ਦੀ ਰੋਟੀ ਨਹੀਂ ਖਾਈ’
ਕਾਬਲੇਜ਼ਿਕਰ ਹੈ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਸਰਪੰਚ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ “ਇਸ ਪਿੰਡ ਵਿੱਚ 1000-1500 ਏਕੜ ਦੇ ਰਕਬੇ ਵਿੱਚ ਖੇਤੀ ਕੀਤੀ ਜਾਂਦੀ ਹੈ। ਗੁਆਂਢੀ ਪਿੰਡਾਂ ਅਤੇ ਸਾਡੇ ਪਿੰਡ ਦੀਆਂ ਲੱਗਭਗ ਸਾਰੀਆਂ ਫ਼ਸਲਾਂ ਗੜੇਮਾਰੀ ਕਾਰਨ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਇੰਨੀ ਗੜੇਮਾਰੀ ਨਹੀਂ ਵੇਖੀ। ਰੱਬ ਦੀ ਇਸ ਕਰੋਪੀ ਕਾਰਨ ਕਿਸਾਨ ਬੇਹੱਦ ਦੁੱਖੀ ਹੈ ਕਿ ਕਈ ਕਿਸਾਨਾਂ ਨੇ ਤਾਂ ਰਾਤ ਦੀ ਰੋਟੀ ਵੀ ਨਹੀਂ ਖਾਈ”।
ਉਮੀਦਾਂ ‘ਤੇ ਫਿਰਿਆ ਪਾਣੀ
ਦੱਸ ਦਈਏ ਕਿ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲੇਗਾ, ਪਰ ਇਸ ਤੋਂ ਪਹਿਲਾਂ ਵੀ ਕੁਦਰਤ ਦੀ ਮਾਰ ਝੱਲਣੀ ਪਈ ਅਤੇ ਉਨ੍ਹਾਂ ਦੀ ਪੂਰੀ ਫ਼ਸਲ ਖ਼ਰਾਬ ਹੋ ਗਈ। ਉਨ੍ਹਾਂ ਕਿਹਾ ਕਿ ਸਾਡੇ ਘਰ ਬੀਤੀ ਰਾਤ ਤੋਂ ਰੋਟੀ ਨਹੀਂ ਬਣੀ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੋ ਵਕਤ ਦੀ ਰੋਟੀ ਖਾ ਸਕਣ ਅਤੇ ਆਪਣਾ ਕਰਜ਼ਾ ਉਤਾਰ ਸਕਣ।