ਡਾ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ 20 ਦਸੰਬਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ ਮਿਤੀ 30 ਦਸੰਬਰ ਸੋਮਵਾਰ ਨੂੰ ਹੋਣਗੀਆਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜਾਂ ਵਿਚ ਚੱਲ ਰਹੇ ਕੋਰਸਾਂ ਦੀਆਂ ਪਹਿਲਾਂ ਨੋਟ ’ਤੇ ਅਪਲੋਡ ਕੀਤੀਆਂ ਡੇਟਸ਼ੀਟਾਂ ਵਿਚੋਂ 20 ਦਸੰਬਰ ਸ਼ੁਕਰਵਾਰ ਅਤੇ 21 ਦਸੰਬਰ 2024 ਸ਼ਨਿਚਰਵਾਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਡਾ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ 20 ਦਸੰਬਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ ਮਿਤੀ 30 ਦਸੰਬਰ ਸੋਮਵਾਰ ਨੂੰ ਹੋਣਗੀਆਂ ਅਤੇ 21 ਦਸੰਬਰ ਸ਼ਨਿਚਰਵਾਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ 11 ਜਨਵਰੀ 2025 ਸ਼ਨਿਚਰਵਾਰ ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਵੀ ਉਪਲਬਧ ਹੋਵੇਗੀ।