Friday, April 24, 2026
Google search engine
HomeDesh18 ਮਹੀਨਿਆਂ ਬਾਅਦ ਟਾਵਰ ਤੋਂ ਉਤਰੇ ਗੁਰਜੀਤ ਖਾਲਸਾ, ਚਲਾਇਆ ਗਿਆ ਵਿਸ਼ੇਸ਼ ਰੈਸਕਿਊ...

18 ਮਹੀਨਿਆਂ ਬਾਅਦ ਟਾਵਰ ਤੋਂ ਉਤਰੇ ਗੁਰਜੀਤ ਖਾਲਸਾ, ਚਲਾਇਆ ਗਿਆ ਵਿਸ਼ੇਸ਼ ਰੈਸਕਿਊ ਆਪ੍ਰੇਸ਼ਨ

ਟਾਵਰ ਮੋਰਚਾ ਖ਼ਤਮ ਕਰਨ ਦੇ ਫੈਸਲੇ ਤੋਂ ਬਾਅਦ, ਗੁਰਜੀਤ ਸਿੰਘ ਖਾਲਸਾ ਨੂੰ ਸੁਰੱਖਿਅਤ ਉਤਾਰਨ ਲਈ ਵਿਸ਼ੇਸ਼ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ।

ਸਮਾਣਾ ‘ਚ 18 ਮਹੀਨਿਆਂ ਤੱਕ ਚੱਲਿਆ ਇੱਕ ਅਨੋਖਾ ਵਿਰੋਧ ਪ੍ਰਦਰਸ਼ਨ ਆਖਰਕਾਰ ਅੱਜ, ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਟਾਵਰ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਗੁਰਜੀਤ ਸਿੰਘ ਖਾਲਸਾ ਅੱਜ ਆਪਣੀ ਮਰਜ਼ੀ ਦੇ ਨਾਲ ਟਾਵਰ ਤੋਂ ਥੱਲ੍ਹੇ ਉੱਤਰ ਆਏ ਹਨ। ਉਹ ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਟਾਵਰ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ। ਹਾਲਾਂਕਿ, ਹੁਣ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, 2026 ਲਾਗੂ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਖ਼ਤਮ ਕਰਨ ਦਾ ਫੈਸਲਾ ਕੀਤਾ।
ਟਾਵਰ ਮੋਰਚਾ ਖ਼ਤਮ ਕਰਨ ਦੇ ਫੈਸਲੇ ਤੋਂ ਬਾਅਦ, ਗੁਰਜੀਤ ਸਿੰਘ ਖਾਲਸਾ ਨੂੰ ਸੁਰੱਖਿਅਤ ਉਤਾਰਨ ਲਈ ਵਿਸ਼ੇਸ਼ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਪੰਜਾਬ ਪੁਲਿਸ, ਫਾਇਰ ਸਰਵਿਸਿਜ਼ ਤੇ ਇੱਥੋਂ ਤੱਕ ਕਿ ਪੈਰਾ ਮਿਲਟਰੀ ਫੋਰਸ ਸਮੇਤ ਹੋਰ ਅਧਿਕਾਰੀ ਇਸ ਰੈਸਕਿਊ ਆਪ੍ਰੇਸ਼ਨ ‘ਚ ਸ਼ਾਮਲ ਰਹੇ। ਉਨ੍ਹਾਂ ਨੂੰ ਹਾਈਡ੍ਰੌਲਿਕ ਪਲੇਟਫਾਰਮ ਦੀ ਵਰਤੋਂ ਕਰਕੇ ਸੁਰੱਖਿਅਤ ਰੈਸਕਿਊ ਕੀਤਾ ਗਿਆ। ਇਸ ਦੌਰਾਨ ਕਾਨੂੰਨ ਵਿਵਸਥਾ ਤੇ ਹੋਰ ਸੰਭਾਵੀ ਜੋਖਮਾਂ ਦੀ ਚਿੰਤਾ ਕਰਕੇ ਹੋਏ, ਪ੍ਰਸ਼ਾਸਨ ਨੇ ਸੁਰੱਖਿਆ ਸਥਿਤੀ ਯਕੀਨੀ ਬਣਾਉਣ ਲਈ ਫੌਜ ਤੋਂ ਸਹਾਇਤਾ ਮੰਗੀ ਸੀ।
ਪ੍ਰਸ਼ਾਸਨ ਨੇ ਉਨ੍ਹਾਂ ਦੀ ਸਿਹਤ ਦੀ ਚਿੰਤਾ ਦੇ ਡਰ ਤੋਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਮੈਡਿਕਲ ਚੈੱਕਅਪ ਕਰਵਾਉਣ ਨੂੰ ਤਰਜ਼ੀਹ ਦਿੱਤੀ। ਉਨ੍ਹਾਂ ਨੂੰ ਟਾਵਰ ਤੋਂ ਰੈਸਕਿਊ ਕਰਦੇ ਹੀ ਪਹਿਲਾਂ ਸ਼ੁਰੂਆਤੀ ਮੈਡਿਕਲ ਜਾਂਚ ਕੀਤੀ ਗਈ। ਫਿਰ, ਵਿਸਥਾਰ ਨਾਲ ਮੈਡੀਕਲ ਜਾਂਚ ਕਰਵਾਉਣ ਲਈ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

12 ਅਕਤੂਬਰ, 2024 ਤੋਂ ਕਰ ਰਹੇ ਸੀ ਪ੍ਰਦਰਸ਼ਨ

ਖੇੜੀ ਨਗਾਈਆਂ ਪਿੰਡ ਦੇ ਵਸਨੀਕ ਗੁਰਜੀਤ ਖਾਲਸਾ 12 ਅਕਤੂਬਰ, 2024 ਨੂੰ ਸਮਾਣਾ ‘ਚ ਲਗਭਗ 400 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹ ਕੇ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਮੁੱਖ ਮੰਗ ਧਾਰਮਿਕ ਬੇਅਦਬੀ ਦੇ ਮਾਮਲਿਆਂ ਵਿਰੁੱਧ ਸਖ਼ਤ ਕਾਨੂੰਨ ਲਾਗੂ ਕਰਨਾ ਸੀ, ਜਿਸ ਨਾਲ ਅਪਰਾਧੀਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਈ ਜਾ ਸਕੇ। ਗੁਰਜੀਤ ਖਾਲਸਾ 18 ਮਹੀਨਿਆਂ ਤੱਕ ਤੇਜ਼ ਗਰਮੀ, ਠੰਢ ਤੇ ਮੀਂਹ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ‘ਤੇ ਡੱਟੇ ਰਹੇ। ਉਨ੍ਹਾਂ ਨੇ ਲੰਬੇ ਵਿਰੋਧ ਪ੍ਰਦਰਸ਼ਨ ਦੌਰਾਨ ਮੌਸਮ ਤੋਂ ਬਚਣ ਲਈ ਤਰਪਾਲ ਦੀ ਵਰਤੋਂ ਕਰਕੇ ਇੱਕ ਛੋਟਾ ਜਿਹਾ ਆਸਰਾ ਬਣਾਇਆ ਹੋਇਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments