Wednesday, September 2, 2026
Google search engine
HomeDeshPetrol - Diesel ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਗਿਗ ਵਰਕਰਾਂ ਦਾ ਹੱਲਾ ਬੋਲ,...

Petrol – Diesel ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਗਿਗ ਵਰਕਰਾਂ ਦਾ ਹੱਲਾ ਬੋਲ, ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਦੇਸ਼ ਵਿਆਪੀ ਹੜਤਾਲ

ਯੂਨੀਅਨ ਨੇ 16 ਮਈ ਨੂੰ ਦੁਪਹਿਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ ਐਪ ਆਧਾਰਿਤ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ ਅਤੇ ਦੇਸ਼ ਵਿਆਪੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ।

 ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਖ਼ਿਲਾਫ਼ ਗਿਗ ਵਰਕਰਾਂ (Gig Workers – ਔਨਲਾਈਨ ਡਿਲੀਵਰੀ ਅਤੇ ਐਪ ਆਧਾਰਿਤ ਕੰਮ ਕਰਨ ਵਾਲੇ) ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਯਾਨੀ 16 ਮਈ ਸ਼ਨੀਵਾਰ ਨੂੰ ਗਿਗ ਵਰਕਰਾਂ ਨੇ ਇੱਕ ਅਸਥਾਈ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ‘ਗਿਗ ਐਂਡ ਪਲੇਟਫਾਰਮ ਸਰਵਿਸ ਵਰਕਰਜ਼ ਯੂਨੀਅਨ’ (GIPSWU) ਨੇ ਸਰਕਾਰ ਅਤੇ ਵੱਡੀਆਂ ਡਿਜੀਟਲ ਕੰਪਨੀਆਂ, ਦੋਵਾਂ ਤੋਂ ਪ੍ਰਤੀ ਕਿਲੋਮੀਟਰ ਸਰਵਿਸ ਰੇਟ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ।
ਯੂਨੀਅਨ ਨੇ 16 ਮਈ ਨੂੰ ਦੁਪਹਿਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ ਐਪ ਆਧਾਰਿਤ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ ਅਤੇ ਦੇਸ਼ ਵਿਆਪੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਯੂਨੀਅਨ ਦਾ ਤਰਕ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੰਬੇ ਸਮੇਂ ਤੱਕ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਲਈ ਗੁਜ਼ਾਰੇ ਲਾਇਕ ਕਮਾਈ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਪੈਟਰੋਲ-ਡੀਜ਼ਲ ਦੇ ਵਾਧੇ ਦਾ ਗਿਗ ਵਰਕਰਾਂ ‘ਤੇ ਪਵੇਗਾ ਸਿੱਧਾ ਅਸਰ
ਦਰਅਸਲ, ਮਹਿੰਗਾਈ ਕਾਰਨ ਮੁਨਾਫ਼ਾ ਘਟਣ ਅਤੇ ਗਿਗ ਵਰਕਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਅਜੇ ਤੱਕ ਕੋਈ ਕੇਂਦਰੀ ਕਾਨੂੰਨ ਨਾ ਹੋਣ ਕਰਕੇ, ਈਂਧਨ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਦਾ ਭਾਰਤ ਦੇ 1.2 ਕਰੋੜ ਗਿਗ ਵਰਕਰਾਂ ‘ਤੇ ਸਿੱਧਾ ਅਸਰ ਪਵੇਗਾ। ਇਹੀ ਕਾਰਨ ਹੈ ਕਿ ਅੱਜ ਗਿਗ ਵਰਕਰਾਂ ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ।
‘ਗਿਗ ਐਂਡ ਪਲੇਟਫਾਰਮ ਸਰਵਿਸਿਜ਼ ਵਰਕਰਜ਼ ਯੂਨੀਅਨ’ (GIPSWU) ਨੇ ਸਾਰੇ ਵਰਕਰਾਂ ਨੂੰ ਇਸ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਯੂਨੀਅਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “GIPSWU ਪੂਰੇ ਭਾਰਤ ਵਿੱਚ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਕੱਲ੍ਹ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਐਪ-ਆਧਾਰਿਤ ਸੇਵਾਵਾਂ ਨੂੰ ਕੁਝ ਸਮੇਂ ਲਈ ਬੰਦ ਰੱਖਣ। ਇਹ ਵਿਰੋਧ ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਕੰਪਨੀਆਂ ਵੱਲੋਂ ਮਿਲਣ ਵਾਲੀਆਂ ਘੱਟ ਦਰਾਂ ਦੇ ਖ਼ਿਲਾਫ਼ ਹੈ।”
ਈਂਧਨ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੀ ‘ਟੇਕ-ਹੋਮ ਪੇਅ’ (ਘਰ ਲੈ ਕੇ ਜਾਣ ਵਾਲੀ ਕਮਾਈ) ‘ਤੇ ਭਾਰੀ ਦਬਾਅ ਪੈਣ ਕਾਰਨ ਗਿਗ ਵਰਕਰ ਹੁਣ ਇਸ ਦਾ ਵਿਰੋਧ ਕਰ ਰਹੇ ਹਨ। ਸ਼ਨੀਵਾਰ ਨੂੰ ਕੀਤੀ ਗਈ ਆਪਣੀ ਇਸ ਅਸਥਾਈ ਹੜਤਾਲ ਰਾਹੀਂ, ਉਹ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਕਿਵੇਂ ਰੋਜ਼ਾਨਾ ਦੇ ਵਧਦੇ ਖ਼ਰਚੇ ਅਤੇ ਕੰਪਨੀਆਂ ਤੋਂ ਮਿਲਣ ਵਾਲੀ ਘੱਟ ਰਕਮ, ਉਨ੍ਹਾਂ ਲਈ ਗੁਜ਼ਾਰਾ ਕਰਨਾ ਲਗਭਗ ਅਸੰਭਵ ਬਣਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments