HomeDeshFit & Healthy: ਰੁਟੀਨ 'ਚ ਸ਼ਾਮਿਲ ਕਰੋ ਇਹ ਆਦਤਾਂ ਜੇ ਦਿਖਣਾ ਚਾਹੁੰਦੇ... Deshlatest News Fit & Healthy: ਰੁਟੀਨ ‘ਚ ਸ਼ਾਮਿਲ ਕਰੋ ਇਹ ਆਦਤਾਂ ਜੇ ਦਿਖਣਾ ਚਾਹੁੰਦੇ ਹੋ ਖੂਬਸੂਰਤ ਤੇ ਸਿਹਤਮੰਦ By admin March 5, 2024 0 105 Share FacebookTwitterPinterestWhatsApp ਰੋਜ਼ਾਨਾ 20 ਤੋਂ 30 ਮਿੰਟ ਤੱਕ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਕਰਨ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਫਿੱਟ ਰੱਖਿਆ ਜਾ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਯੋਗਾ, ਕੁਝ ਕਾਰਡੀਓ, ਕੁਝ ਦਿਨ ਰੱਸੀ ਦੀ ਛਾਲ, ਤੈਰਾਕੀ, ਸਾਈਕਲਿੰਗ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰੋ। ਇਸ ਨਾਲ ਕਸਰਤ ਬੋਰਿੰਗ ਨਹੀਂ ਲੱਗੇਗੀ। ਸੂਰਜ ਨਮਸਕਾਰ ਬਹੁਤ ਵਧੀਆ ਹੈ ਜਿਸ ਵਿੱਚ ਕਈ ਆਸਣ ਇੱਕੋ ਸਮੇਂ ਕੀਤੇ ਜਾਂਦੇ ਹਨ। ਇੱਕ ਵਾਰ ਵਿੱਚ ਬਹੁਤ ਜ਼ਿਆਦਾ ਗਤੀਵਿਧੀ ਨਾ ਕਰੋ, ਕਿਉਂਕਿ ਇਹ ਤਰੀਕਾ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨੀਂਦ ਦੀ ਕਮੀ ਨਾ ਸਿਰਫ਼ ਮੂਡ ਨੂੰ ਚਿੜਚਿੜਾ ਬਣਾਉਂਦੀ ਹੈ, ਸਗੋਂ ਇਸ ਨਾਲ ਮੋਟਾਪਾ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਿਹਤਮੰਦ ਸਰੀਰ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਸਮੇਂ ਸਿਰ ਸੌਣ ਅਤੇ ਜਾਗਣ ਦੀ ਆਦਤ ਤੁਹਾਡੀ ਪੂਰੀ ਰੁਟੀਨ ਨੂੰ ਠੀਕ ਕਰ ਸਕਦੀ ਹੈ। ਸਵੇਰ ਦੀ ਧੁੱਪ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਭਰਪੂਰ ਮਾਤਰਾ ‘ਚ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਧੁੱਪ ਸੇਕਣ ਨਾਲ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕੁਝ ਸਮੇਂ ਲਈ ਧੁੱਪ ਵਿਚ ਬੈਠਣ ਨਾਲ ਤਣਾਅ ਵੀ ਦੂਰ ਹੁੰਦਾ ਹੈ। ਰਾਤ ਨੂੰ ਸਮੇਂ ਸਿਰ ਖਾਣਾ ਖਾਓ, ਜਿਸ ਨਾਲ ਖਾਣਾ ਹਜ਼ਮ ਹੋ ਜਾਵੇਗਾ ਤੇ ਪਾਚਨ ਸੰਬੰਧੀ ਕੋਈ ਸਮੱਸਿਆ ਵੀ ਨਹੀਂ ਹੋਵੇਗੀ। ਜੇਕਰ ਤੁਸੀਂ ਕੋਲੈਸਟ੍ਰੋਲ, ਸ਼ੂਗਰ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਖੁਰਾਕ ਤੋਂ ਤੇਲਯੁਕਤ, ਮਸਾਲੇਦਾਰ ਅਤੇ ਜੰਕ ਫੂਡ ਨੂੰ ਪੂਰੀ ਤਰ੍ਹਾਂ ਖਤਮ ਕਰੋ। ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਪਾਣੀ ਸਰੀਰ ਦੇ ਕਈ ਮਹੱਤਵਪੂਰਨ ਕਾਰਜਾਂ ਲਈ ਵੀ ਬਹੁਤ ਜ਼ਰੂਰੀ ਹੈ। ਦਿਨ ਭਰ ਵਿਚ ਘੱਟੋ-ਘੱਟ 6 ਤੋਂ 8 ਗਲਾਸ ਪਾਣੀ ਪੀਣਾ ਜ਼ਰੂਰੀ ਹੈ। ਕੋਸਾ ਪਾਣੀ ਪੀਣਾ ਹੋਰ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਨਾ ਸਿਰਫ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਸਗੋਂ ਮੋਟਾਪੇ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਦੇਰ ਰਾਤ ਤੱਕ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਦੇ ਹਨ, ਇਸ ਕਾਰਨ ਨੀਂਦ ਵੀ ਖਰਾਬ ਹੋ ਜਾਂਦੀ ਹੈ, ਇਸ ਲਈ ਸੌਣ ਤੋਂ ਘੱਟੋ-ਘੱਟ ਅੱਧਾ ਜਾਂ ਇਕ ਘੰਟਾ ਪਹਿਲਾਂ ਇਨ੍ਹਾਂ ਦੀ ਵਰਤੋਂ ਬੰਦ ਕਰ ਦਿਓ। Share FacebookTwitterPinterestWhatsApp Previous articleInternational Women’s Day: ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ?Next articleਬੱਚਾ ਮੋਬਾਈਲ ‘ਤੇ ਖੇਡ ਰਿਹਾ ਗੇਮਾਂ? adminhttps://punjabbuzz.com/Punjabi RELATED ARTICLES latest News ਚੋਣਾਂ ਦੌਰਾਨ ਹੀ ਕਿਉਂ ਹੁੰਦੇ ਨੇ ਧਮਾਕੇ?… Kuldeep Dhaliwal ਨੇ ਭਾਜਪਾ ਤੇ ਚੁੱਕੇ ਸਵਾਲ May 7, 2026 Desh Tarn Taran Police ਨੂੰ ਮਿਲੀ ਵੱਡੀ ਸਫਲਤਾ: ਸਰਹੱਦੀ ਪਿੰਡ ਕਲਸ ਦੇ ਖੇਤਾਂ ‘ਚੋਂ ਡ੍ਰੋਨ ਰਾਹੀਂ ਸੁੱਟੀ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ May 7, 2026 Desh Punjabi Singer Diljit Dosanjh ਨੂੰ ਗੁਰਪਤਵੰਤ ਪਨੂੰ ਦੀ ਧਮਕੀ, ਕਿਹਾ- ‘ਤੇਰਾ ਹੰਕਾਰ ਹੀ ਤੇਰਾ ਦੁਸ਼ਮਣ’ May 7, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਚੋਣਾਂ ਦੌਰਾਨ ਹੀ ਕਿਉਂ ਹੁੰਦੇ ਨੇ ਧਮਾਕੇ?… Kuldeep Dhaliwal ਨੇ ਭਾਜਪਾ ਤੇ ਚੁੱਕੇ ਸਵਾਲ May 7, 2026 Tarn Taran Police ਨੂੰ ਮਿਲੀ ਵੱਡੀ ਸਫਲਤਾ: ਸਰਹੱਦੀ ਪਿੰਡ ਕਲਸ ਦੇ ਖੇਤਾਂ ‘ਚੋਂ ਡ੍ਰੋਨ ਰਾਹੀਂ ਸੁੱਟੀ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ May 7, 2026 Punjabi Singer Diljit Dosanjh ਨੂੰ ਗੁਰਪਤਵੰਤ ਪਨੂੰ ਦੀ ਧਮਕੀ, ਕਿਹਾ- ‘ਤੇਰਾ ਹੰਕਾਰ ਹੀ ਤੇਰਾ ਦੁਸ਼ਮਣ’ May 7, 2026 Hamirpur ‘ਚ ਵੱਡਾ ਹਾਦਸਾ, Yamuna ਵਿੱਚ ਪਲਟੀ ਕਿਸ਼ਤੀ; 6 ਲੋਕਾਂ ਦੇ ਡੁੱਬਣ ਦਾ ਖਦਸ਼ਾ…Search Operation ਜਾਰੀ May 7, 2026 Load more Recent Comments