Friday, May 8, 2026
Google search engine
HomeDeshFerozepur: ਪਾਕਿਸਤਾਨ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਨੇਪਾਲੀ ਨਾਗਰਿਕ ਗ੍ਰਿਫ਼ਤਾਰ

Ferozepur: ਪਾਕਿਸਤਾਨ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਨੇਪਾਲੀ ਨਾਗਰਿਕ ਗ੍ਰਿਫ਼ਤਾਰ

ਪੁੱਛਗਿੱਛ ਦੌਰਾਨ, ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਸ਼ਕਤੀ ਮੰਗਰ ਵਜੋਂ ਹੋਈ।

ਬੀਐਸਐਫ ਨੇ ਫਿਰੋਜ਼ਪੁਰ ਟਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸ਼ੱਕੀ ਹਾਲਾਤਾਂ ‘ਚ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਵਿਅਕਤੀ ਭਾਰਤ ਵਾਲੇ ਪਾਸਿਓਂ ਪਾਕਿਸਤਾਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁੱਛਗਿੱਛ ਦੌਰਾਨ, ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਸ਼ਕਤੀ ਮੰਗਰ ਵਜੋਂ ਹੋਈ। ਪੁੱਛਗਿੱਛ ਤੋਂ ਬਾਅਦ, ਬੀਐਸਐਫ ਅਧਿਕਾਰੀਆਂ ਨੇ ਨੇਪਾਲ ‘ਚ ਦੋਸ਼ੀ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਕਤੀ ਮੰਗਰ ਲਗਭਗ ਡੇਢ ਸਾਲ ਤੋਂ ਘਰੋਂ ਲਾਪਤਾ ਸੀ।
ਬੀਐਸਐਫ ਮੁਲਜ਼ਮ ਨੂੰ ਡਾਕਟਰੀ ਜਾਂਚ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੀ। ਫਿਲਹਾਲ, ਬੀਐਸਐਫ ਨੇ ਮੁੱਢਲੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਲਈ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments