Wednesday, October 21, 2026
Google search engine
HomeCrimeJalalabad ‘ਚ ਨਸ਼ਾ ਤਸਕਰ ਦਾ ਐਨਕਾਊਂਟਰ, ਪੁਲਿਸ ਨੇ ਲੱਤ ‘ਚ ਮਾਰੀ ਗੋਲੀ,...

Jalalabad ‘ਚ ਨਸ਼ਾ ਤਸਕਰ ਦਾ ਐਨਕਾਊਂਟਰ, ਪੁਲਿਸ ਨੇ ਲੱਤ ‘ਚ ਮਾਰੀ ਗੋਲੀ, ਗ੍ਰਿਫ਼ਤਾਰ

ਵਹੀਕਲ ਨੂੰ ਕ੍ਰਾਸ ਕਰਨ ਦੇ ਲਈ ਪੁਲਿਸ ਦੀ ਗੱਡੀ ਜਿਵੇਂ ਹੀ ਰੁਕੀ ਤਾਂ ਇਹ ਤਸਕਰ ਬਾਰੀ ਖੋਲ ਕੇ ਭੱਜ ਗਿਆ।

ਜਲਾਲਾਬਾਦ ਪੁਲਿਸ ਨੇ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਹੈ ਜਿਸ ‘ਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪੁਲਿਸ ਦੀ ਗੱਡੀ ਵਿੱਚੋਂ ਬਾਰੀ ਖੋਲ ਕੇ ਭੱਜ ਗਿਆ ਸੀ ਉਸ ਸਮੇਂ ਪੁਲਿਸ ਨੂੰ ਗੋਲੀ ਚਲਾਉਣੀ ਪਈ ਸੀ। ਪੁਲਿਸ ਨੇ ਮੁਲਜ਼ਮ ਨੂੰ ਰੁਕਣ ਦੇ ਲਈ ਕਿਹਾ ਅਤੇ ਹਵਾਈ ਫਾਇਰ ਕੀਤਾ ਸੀ, ਪਰ ਇਸ ਤੋਂ ਬਾਅਦ ਵੀ ਨਹੀਂ ਰੁਕਿਆ।

ਓਵਰਡੋਜ਼ ਕਾਰਨ ਤੋਂ ਬਾਅਦ ਵਧਿਆ ਮਾਮਲਾ

ਜਾਣਕਾਰੀ ਮੁਤਾਬਿਕ ਅੱਜ 25 ਸਾਲਾਂ ਬੋਬੀ ਨਾਮ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਟਿਵਾਣਾ ਪਿੰਡ ਦੇ ਗੁਦਾਮਾਂ ਵਿੱਚੋਂ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲੇ ਚਾਰ ਨਸ਼ਾ ਤਸਕਰਾਂ ਦੇ ਖਿਲਾਫ਼ ਬਿਆਨ ਦਰਜ ਕਰਾਏ ਸਨ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇੱਕ ਪੇਸ਼ੇਵਰ ਅਪਰਾਧੀ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਆਪਣੇ ਨਾਲ ਲੈ ਜਾ ਰਹੀ ਸੀ ਤਾਂ ਸਿੰਗਲ ਰੋਡ ‘ਤੇ ਜਾਂਦੇ ਵਕਤ ਅੱਗੋਂ ਇੱਕ ਵਹੀਕਲ ਆ ਗਿਆ ਸੀ।
ਇਸ ਤੋਂ ਬਾਅਦ ਵਹੀਕਲ ਨੂੰ ਕ੍ਰਾਸ ਕਰਨ ਦੇ ਲਈ ਪੁਲਿਸ ਦੀ ਗੱਡੀ ਜਿਵੇਂ ਹੀ ਰੁਕੀ ਤਾਂ ਇਹ ਤਸਕਰ ਬਾਰੀ ਖੋਲ ਕੇ ਭੱਜ ਗਿਆ। ਚਾਰੇ ਪਾਸੇ ਝੋਨਾਂ ਲੱਗਿਆ ਹੋਇਆ ਸੀ। ਪੁਲਿਸ ਨੇ ਇਸ ਨੂੰ ਰੁਕਣ ਦੇ ਲਈ ਕਿਹਾ ਪਰ ਰੁਕਿਆ ਨਹੀਂ। ਨਾਲ ਹੀ ਪੁਲਿਸ ਨੇ ਹਵਾਈ ਫਾਇਰ ਕੀਤਾ ਸੀ। ਫਿਰ ਵੀ ਉਹ ਨਹੀਂ ਰੁਕਿਆ ਤਾਂ ਪੁਲਿਸ ਨੇ ਇਸ ਦੀ ਲੱਤ ਵਿੱਚ ਗੋਲੀ ਮਾਰ ਇਸ ਨੂੰ ਕਾਬੂ ਕਰ ਲਿਆ ਹੈ।
ਮੌਕੇ ਤੇ ਪਹੁੰਚੇ ਐਸਐਸਪੀ ਫਾਜ਼ਲਕਾ ਗੁਰਮੀਤ ਸਿੰਘ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments