Thursday, June 11, 2026
Google search engine
HomeDeshਦਿੜ੍ਹਬਾ ਪੁਲਿਸ ਸਬ ਡਵੀਜਨ ਨੇ 3 ਮਹੀਨਿਆਂ 'ਚ ਨਸ਼ੇ ਖ਼ਿਲਾਫ਼ 39 ਮੁਕੱਦਮੇ...

ਦਿੜ੍ਹਬਾ ਪੁਲਿਸ ਸਬ ਡਵੀਜਨ ਨੇ 3 ਮਹੀਨਿਆਂ ‘ਚ ਨਸ਼ੇ ਖ਼ਿਲਾਫ਼ 39 ਮੁਕੱਦਮੇ ਤੇ 63 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਵਿਚ ਨਸ਼ੇ ਦਾ ਖਾਤਮਾ ਕਰਨ ਲਈ ‘ਯੁੱਧ ਨਸ਼ਿਆ ਵਿਰੁੱਧ’ ਦੇ ਨਾਅਰੇ ਤਹਿਤ ਮਿਤੀ 1 ਮਾਰਚ ਤੋਂ ਵਿਸੇਸ਼ ਮੁੰਹਿਮ ਚਲਾਈ ਗਈ ਹੈ।

ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਅਧਿਕਾਰੀਆ ਵੱਲੋ ਪੰਜਾਬ ਵਿਚ ਨਸ਼ੇ ਦਾ ਖਾਤਮਾ ਕਰਨ ਲਈ ‘ਯੁੱਧ ਨਸ਼ਿਆ ਵਿਰੁੱਧ’ ਦੇ ਨਾਅਰੇ ਤਹਿਤ ਮਿਤੀ 1 ਮਾਰਚ ਤੋਂ ਵਿਸੇਸ਼ ਮੁੰਹਿਮ ਚਲਾਈ ਗਈ ਹੈ, ਜਿਸ ਦੌਰਾਨ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਹਰ ਇੱਕ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਲਗਾਤਾਰ ਸੈਮੀਨਾਰ, ਨਸ਼ਾ ਮੁਕਤੀ ਯਾਤਰਾਵਾਂ ਦਾ ਅਭਿਆਨ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸਬ ਡਵੀਜਨ ਦਿੜ੍ਹਬਾ ਦੇ ਥਾਣਾ ਦਿੜ੍ਹਬਾ, ਛਾਜਲੀ ਅਤੇ ਧਰਮਗੜ੍ਹ ਦੇ ਏਰੀਆ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਵੱਡੇ ਸਮੱਗਲਰਾਂ, ਪੈਡਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਰੁੱਧ ਐਨਡੀਪੀਸੀ ਤਹਿਤ ਪਿਛਲੇ ਤਿੰਨ ਮਹੀਨਿਆਂ ਅੰਦਰ ਕੁੱਲ 39 ਮੁਕੱਦਮੇ ਦਰਜ ਕਰਕੇ 63 ਦੋਸ਼ੀਆਨ ਨੂੰ ਕਾਬੂ ਕੀਤਾ ਗਿਆ ਹੈ।
ਇਨ੍ਹਾਂ ਪਾਸੋਂ 234 ਗ੍ਰਾਮ ਚਿੱਟਾ ਜਾਂ ਹੈਰੋਇੰਨ, 4535 ਨਸ਼ੀਲੀਆ ਗੋਲੀਆਂ, 54 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਅਲੱਗ-ਅਲੱਗ ਮਾਤਰਾ ਵਿੱਚ ਸਮੈਕ, ਗਾਂਜਾ ਅਤੇ ਸੂਲਫਾ ਆਦਿ ਦੀ ਬਰਾਮਦਗੀ ਕਰਵਾਈ ਗਈ ਹੈ। ਇਸੇ ਲੜੀ ਤਹਿਤ ਹੁਣ ਤੱਕ ਦਿੜ੍ਹਬਾ ਡਵੀਜਨ ਦੇ 6 ਡਰੱਗ ਸਪਲਾਇਰ ਅਤੇ 25 ਡਰੱਗ ਪੈਡਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਬ ਡਵੀਜਨ ਦਿੜ੍ਹਬਾ ਦੇ ਏਰੀਆ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਸਮੱਗਲਰਾਂ ਵੱਲੋ ਨਸ਼ਾ ਵੇਚ ਕੇ ਜੋ ਗੈਰ ਕਾਨੂੰਨੀ ਢੰਗ ਨਾਲ ਜਮੀਨ ਜਾਂ ਜਾਇਦਾਦ ਬਣਾਈ ਗਈ ਸੀ, ਉਸ ਬਾਰੇ ਜਾਂਚ ਪੜਤਾਲ ਕਰਕੇ 1 ਸਮੱਗਲਰ ਖ਼ਿਲਾਫ਼ 09 ਮੁਕੱਦਮੇ ਦਰਜ ਹੋਣ ਕਰਕੇ ਉਸ ਪ੍ਰਾਪਰਟੀ ਫਰੀਜ਼ ਕੀਤੀ ਗਈ, ਜਿਸ ਦੀ ਕੀਮਤ ਕਰੀਬ 33 ਲੱਖ 46 ਹਜ਼ਾਰ ਰੁਪਏ ਹੈ। ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਦੌਰਾਨ ਪਿੰਡ, ਮੁਹੱਲਾ, ਵਾਰਡ ਪੱਧਰ ਤੇ ਐਮ.ਸੀਂ, ਪੰਚਾਇਤ ਅਤੇ ਹੋਰ ਮੋਹਤਬਰ ਪੁਰਸ਼ਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਨਾਂ ਦੀ ਸ਼ਨਾਖਤ ਨੂੰ ਗੁਪਤ ਰੱਖਦੇ ਹੋਏ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਹੁਣ ਤੱਕ ਕਰੀਬ 4 ਵਿਅਕਤੀਆਂ ਨੂੰ ਸਰਕਾਰ ਵੱਲੋ ਚਲਾਏ ਜਾ ਰਹੇ ਨਸ਼ਾ ਛੁਡਾਊ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ 81 ਵਿਅਕਤੀਆਂ ਨੂੰ ਦਵਾਈ ਦਿਵਾਈ ਜਾ ਚੁੱਕੀ ਹੈ।
ਇਸੇ ਮੁਹਿੰਮ ਤਹਿਤ 3 ਪੀ.ਓਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਨਸ਼ੇ ਦੇ ਖਿਲ਼ਾਫ ਦਰਜ ਮੁਕੱਦਮਿਆਂ ਦੇ ਦੋਸ਼ੀ, ਜੋ ਬੇਲ ‘ਤੇ ਬਾਹਰ ਆਏ ਹੋਏ ਹਨ ਉਨ੍ਹਾਂ ਦੀਆਂ ਬੇਲਾਂ ਕੈਂਸਲ ਕਰਵਾਉਣ ਸਬੰਧੀ ਮਾਨਯੋਗ ਅਦਾਲਤ ਵਿੱਚ ਦਰਖਾਸਤਾਂ ਪੇਸ਼ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੁਲਿਸ ਫੋਰਸ ਦੀ ਮੰਗ ਕਰਕੇ ਕਾਫੀ ਵਾਰ ਸਰਚ ਓਪਰੇਸ਼ਨ ਵੀ ਕੀਤੇ ਜਾ ਚੁੱਕੇ ਹਨ। ਹੁਣ ਤੱਕ ਸਬ ਡਵੀਜਨ ਦਿੜ੍ਹਬਾ ਦੇ ਕੁੱਲ 08 ਵਾਰਡ ਅਤੇ 10 ਪਿੰਡ 100 ਫੀਸਦੀ ਨਸ਼ਾ ਮੁਕਤ ਹੋ ਚੁੱਕੇ ਹਨ। ਇਹ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਪੰਜਾਬ ਪੁਲਿਸ ਲੋਕਾਂ ਦੀ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments