Friday, May 1, 2026
Google search engine
HomeDeshਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਿਆ ਅੰਬਾਨੀ ਪਰਿਵਾਰ

ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਨੱਚਿਆ ਅੰਬਾਨੀ ਪਰਿਵਾਰ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਮਸਤੀ ਭਰੇ ਅੰਦਾਜ਼ ਦੇ ਚੱਲਦੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰ ਰਹੇ ਹਨ। ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਖੂਬ ਨਾਂਅ ਖੱਟਣ ਵਾਲੇ ਸੁਪਰਸਟਾਰ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦਾ ਹਿੱਸਾ ਬਣੇ। ਇਸ ਦੌਰਾਨ ਦੋਸਾਂਝਾਵਾਲੇ ਦੇ ਗੀਤਾਂ ਉੱਪਰ ਅੰਬਾਨੀ ਪਰਿਵਾਰ ਦੇ ਨਾਲ-ਨਾਲ ਪੂਰਾ ਬਾਲੀਵੁੱਡ ਜਗਤ ਝੂਮ ਉੱਠਿਆ। ਦੋਸਾਂਝਾਵਾਲੇ ਨੇ ਆਪਣੇ ਗੀਤਾਂ ਉੱਪਰ ਫਿਲਮੀ ਸਿਤਾਰਿਆਂ ਨੂੰ ਖੂਬ ਨਚਾਇਆ। ਤੁਸੀ ਵੀ ਵੇਖੋ ਇੱਥੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਖਾਸ ਵੀਡੀਓ, ਜਿਨ੍ਹਾਂ ਨੂੰ ਦਿਲਜੀਤ ਵੱਲੋਂ ਸ਼ੇਅਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਗੁਜਰਾਤ ਦੇ ਜਾਮਨਗਰ ‘ਚ ਚੱਲ ਰਹੇ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ‘ਚ ਨੀਤਾ ਅੰਬਾਨੀ ਨੇ ਮਹਿਮਾਨਾਂ ਦੇ ਮਨੋਰੰਜਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਨੀਤਾ ਅੰਬਾਨੀ ਨੇ ਦਿਲਜੀਤ ਨਾਲ ਗੁਜਰਾਤੀ ਵਿਚ ਗੱਲ ਕੀਤੀ। ਇਸ ਤੋਂ ਇਲਾਵਾ ਦਿਲਜੀਤ ਨੇ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਖੂਬ ਮਨੋਰੰਜਨ ਕੀਤਾ। ਪਰ ਇਸ ਜਸ਼ਨ ਨੂੰ ਉਸ ਵੇਲੇ ਰੰਗ ਲੱਗੇ ਜਦੋਂ ਅਨੰਤ ਅੰਬਾਨੀ ਨੇ ਦੋਸਾਂਝਾਵਾਲੇ ਨੂੰ 20 ਮਿੰਟ ਹੋਰ ਗਾਉਣ ਲਈ ਕਿਹਾ। ਇਸ ਉੱਪਰ ਦਿਲਜੀਤ ਵੀ ਬੇਹੱਦ ਖੁਸ਼ ਹੋ ਗਏ, ਉਨ੍ਹਾਂ ਅਨੰਤ ਨੂੰ ਕਿਹਾ ਕਿ ਪਾਜ਼ੀ 20 ਮਿੰਟ ਨਹੀਂ 30 ਮਿੰਟ ਹੋਰ। ਤੁਸੀ ਵੀ ਵੇਖੋ ਅਨੰਤ ਅਤੇ ਦਿਲਜੀਤ ਵਿਚਾਲੇ ਹੋਈ ਇਸ ਗੱਲਬਾਤ ਦਾ ਮਜ਼ੇਦਾਰ ਵੀਡੀਓ…

ਕਾਬਿਲੇਗੌਰ ਹੈ ਕਿ ਦਿਲਜੀਤ ਉਹ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਵਿੱਚ ਵੀ ਖੂਬ ਨਾਂਅ ਕਮਾ ਲਿਆ ਹੈ। ਉਨ੍ਹਾਂ ਦੇ ਗੀਤਾਂ ਅਤੇ ਮੌਜੂਦਗੀ ਤੋਂ ਬਿਨ੍ਹਾਂ ਕਈ ਜਸ਼ਨ ਅਧੂਰੇ ਲੱਗਦੇ ਹਨ। ਪਰ ਕਲਾਕਾਰ ਨੇ ਅਨੰਤ ਦੀ ਪ੍ਰੀ ਵੈਡਿੰਗ ਦਾ ਹਿੱਸਾ ਬਣ ਹਰ ਕਿਸੇ ਨੂੰ ਖੂਬ ਨਚਾਇਆ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments