HomeCrimeਲੁਧਿਆਣਾ 'ਚ ਥਾਣਾ ਸਰਾਭਾ ਨਗਰ ਦੇ SHO 'ਤੇ ਜਾਨਲੇਵਾ ਹਮਲਾ, ਮੁਲਜ਼ਮ ਖਿਲਾਫ਼...
ਲੁਧਿਆਣਾ ‘ਚ ਥਾਣਾ ਸਰਾਭਾ ਨਗਰ ਦੇ SHO ‘ਤੇ ਜਾਨਲੇਵਾ ਹਮਲਾ, ਮੁਲਜ਼ਮ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ
ਸੂਤਰਾਂ ਮੁਤਾਬਕ ਪੁਲਿਸ ਨੇ ਇੱਕ ਮਾਮਲੇ ਦੀ ਪੁੱਛਗਿਛ ਲਈ ਇੱਕ ਵਿਅਕਤੀ ਨੂੰ ਬੁਲਾਇਆ ਸੀ l
ਥਾਣਾ ਸਰਾਭਾ ਨਗਰ ਦੇ ਐਸਐਚਓ ਨੀਰਜ ਚੌਧਰੀ ਉੱਪਰ ਜਾਨਲੇਵਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈl ਸੂਤਰਾਂ ਮੁਤਾਬਕ ਪੁਲਿਸ ਨੇ ਇੱਕ ਮਾਮਲੇ ਦੀ ਪੁੱਛਗਿਛ ਲਈ ਇੱਕ ਵਿਅਕਤੀ ਨੂੰ ਬੁਲਾਇਆ ਸੀ l ਪੁਲਿਸ ਨੇ ਜਿਵੇਂ ਹੀ ਪੜਤਾਲ ਸ਼ੁਰੂ ਕੀਤੀ ਤਾਂ ਪੂਰੀ ਤਰ੍ਹਾਂ ਭੜਕੇ ਮੁਲਜ਼ਮ ਨੇ ਥਾਣਾ ਮੁਖੀ ਉੱਪਰ ਹਮਲਾ ਕਰ ਦਿੱਤਾ। ਕਾਬਿਲੇਗੌਰ ਹੈ ਕਿ ਹਿਰਾਸਤ ‘ਚ ਲਏ ਗਏ ਮੁਲਜ਼ਮ ਦੇ ਖਿਲਾਫ ਪਹਿਲੋਂ ਤੋਂ ਹੀ ਕਈ ਮੁਕਦਮੇ ਦਰਜ ਹਨ l