ਪੋਤੇ ਦੇ ਰੋਣ ਤੋਂ ਤੰਗ ਆ ਹੈਵਾਨ ਬਣੇ 55 ਸਾਲਾ ਵਿਅਕਤੀ ਨੇ ਤੇਜ਼ਧਾਰ ਹਥਿ+ਆਰ ਨਾਲ ਪਹਿਲਾਂ ਦੋ ਸਾਲਾ ਪੋਤੇ ਆਯੂਸ਼ ਤੇ ਫਿਰ ਨੂੰਹ ਦਾ ਕ+ਤ+ਲ ਕਰ ਦਿੱਤਾ। ਇਸ ਹੈਵਾਨੀਅਤ ਭਰੀ ਖਬਰ ਉਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਤਾਲਗਾਂਵ ਪੁਲਿਸ ਥਾਣੇ ਅਧੀਨ ਆਉਂਦੇ ਮੁਡਿਆਕਲਾਂ ਪਿੰਡ ਤੋਂ ਸਾਹਮਣੇ ਆਈ ਹੈ।
ਪੁਲਿਸ ਸੁਪਰਡੈਂਟ ਚਰਕੇਸ਼ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਕਮਲਕਾਂਤ ਨੇ ਦੋ ਸਾਲਾ ਪੋਤੇ ਤੇ 27 ਸਾਲਾ ਨੂੰਹ ਸ਼ਿਖਾ ਦਾ ਬੇਹਰਿਮੀ ਨਾਲ ਤੇਜ਼ਧਾਰ ਹਥਿ+ਆਰ ਨਾਲ ਕ+ਤ+ਲ ਕਰ ਦਿੱਤਾ। ਕਮਲਕਾਂਤ ਆਪਣੇ ਪੋਤੇ ਦੇ ਰੋਣ ਦੀ ਆਵਾਜ਼ ਤੋਂ ਪਰੇਸ਼ਾਨ ਹੋ ਗਿਆ। ਜਦੋਂ ਬੱਚੇ ਨੂੰ ਬਚਾਉਣ ਲਈ ਨੂੰਹ ਆਈ ਤਾਂ ਕਮਲਕਾਂਤ ਨੇ ਉਸ ਉਤੇ ਵੀ ਹਮਲਾ ਕਰ ਦਿੱਤਾ। ਆਯੂਸ਼ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੇ ਹਸਪਤਾਲ ਵਿਚ ਦਮ ਤੋੜਿਆ।





