Friday, June 19, 2026
Google search engine
HomeDeshEmotional Bloody Fool ਵਾਲੇ ਬਿਆਨ ‘ਤੇ ਕਾਂਗਰਸ ਦਾ ਹੱਲਾ-ਬੋਲ, ਅੱਜ ਪੰਜਾਬ ਭਰ...

Emotional Bloody Fool ਵਾਲੇ ਬਿਆਨ ‘ਤੇ ਕਾਂਗਰਸ ਦਾ ਹੱਲਾ-ਬੋਲ, ਅੱਜ ਪੰਜਾਬ ਭਰ ‘ਚ ਕਰਨਗੇ ਪ੍ਰਦਰਸ਼ਨ

ਜਤਿੰਦਰ ਪਾਲ ਮਲਹੋਤਰਾ ਦਾ ਇੱਕ ਵੀਡੀਓ ਕਲਿੱਪ ਬੀਤੇ ਦਿਨ ਵਾਇਰਲ ਹੋਇਆ

ਚੰਡੀਗੜ੍ਹ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਸ ਬਿਆਨ ਨੂੰ ਲੈ ਕੇ ਕਾਂਗਰਸ ਅੱਜ ਪੂਰੇ ਸੂਬੇ ਭਰ ‘ਚ ਜ਼ਿਲ੍ਹਾ ਪੱਧਰ ‘ਤੇ ਭਾਜਪਾ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰੇਗੀ। ਕਾਂਗਰਸ ਨੇ ਭਾਜਪਾ ਪ੍ਰਧਾਨ ਦੇ ਬਿਆਨ ਨੂੰ ਪੰਜਾਬੀਆਂ ਦਾ ਅਪਮਾਨ ਦੱਸਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਦੀ ਸੋਚ ਹਮੇਸ਼ੀ ਪੰਜਾਬ ਵਿਰੋਧੀ ਰਹੀ ਹੈ ਤੇ ਪੰਜਾਬ ਦੇ ਮਾਣ-ਸਨਮਾਨ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੀ ਹੈ ਪੂਰਾ ਮਾਮਲਾ?

ਦਰਅਸਲ, ਜਤਿੰਦਰ ਪਾਲ ਮਲਹੋਤਰਾ ਦਾ ਇੱਕ ਵੀਡੀਓ ਕਲਿੱਪ ਬੀਤੇ ਦਿਨ ਵਾਇਰਲ ਹੋਇਆ, ਉਸ ‘ਚ ਉਹ ਪੰਜਾਬੀਆਂ ਨੂੰ ਇਮੋਸ਼ਨਲ ਬਲੱਡੀ ਫੂਲ (ਜਜ਼ਬਾਤੀ ਬੇਵਕੂਫ਼) ਕਹਿ ਰਹੇ ਹਨ। ਇਹ ਵੀਡੀਓ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕੀਤਾ ਤੇ ਭਾਜਪਾ ਦੀ ਸੋਚ ਤੇ ਸਵਾਲ ਖੜ੍ਹੇ ਕੀਤੇ ਹਨ।

ਕੀ ਕਹਿ ਰਹੇ ਚੰਡੀਗੜ੍ਹ ਭਾਜਪਾ ਪ੍ਰਧਾਨ?

ਵੀਡੀਓ ਚ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਕਿਸੇ ਸਮਾਗਮ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਉਹ ਇਸ ਦੌਰਾਨ ਕਹਿੰਦੇ ਹਨ, ਮੈਂ ਸਭ ਤੋਂ ਜ਼ਿਆਦਾ ਧੰਨਵਾਦ ਪੀਐਸ ਲਾਂਬਾ ਦਾ ਕਰਾਂਗਾ। ਮੈਂ ਕਈ ਵਾਰ ਗੌਰ ਕਰਦਾ ਹਾਂ ਕਿ ਜੋ ਪੰਜਾਬੀ ਹੁੰਦੇ ਹਨ ਉਹ ਇਮੋਸ਼ਨਲ ਬਲੱਡੀ ਫੂਲ ਹੁੰਦੇ ਹਨ।
ਰਾਜਾ ਵੜਿੰਗ ਨੇ ਇਸ 11 ਸਕਿੰਟ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਤੇ ਸਵਾਲ ਚੁੱਕੇ ਹਨ। ਹਾਲਾਂਕਿ, ਜਤਿੰਦਰ ਪਾਲ ਮਲਹੋਤਰਾ ਨੇ ਕਿਸ ਸੰਦਰਭ ਚ ਇਹ ਗੱਲ ਕਹੀ ਹੈ, ਇਹ ਪੂਰੀ ਵੀਡੀਓ ਤੋਂ ਪਤਾ ਚੱਲ ਸਕੇਗਾ। ਫਿਲਹਾਲ, ਇਸ 11 ਸਕਿੰਟ ਦੀ ਵੀਡੀਓ ਤੇ ਕਾਫੀ ਬਵਾਲ ਹੋ ਰਿਹਾ ਹੈ।
ਜਤਿੰਦਰ ਪਾਲ ਮਲਹੋਤਰਾ ਨੇ ਇਸ ਵੀਡੀਓ ‘ਤੇ ਸਪਸ਼ਟੀਕਰਨ ਜਾਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਨੂੰ ਅਧੂਰਾ ਦਿਖਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬੀਆਂ ਬਾਰੇ ਕਦੇ ਵੀ ਅਜਿਹਾ ਨਹੀਂ ਸੋਚ ਸਕੇ, ਉਹ ਖ਼ੁਦ ਅੰਮ੍ਰਿਤਸਰ ਦੇ ਜੰਮ ਪਲ ਹਨ।

ਰਾਜਾ ਵੜਿੰਗ ਨੇ ਕੀ ਕਿਹਾ?

ਵੀਡੀਓ ਨੰ ਸਾਂਝਾ ਕਰਦੇ ਰਾਜਾ ਵੜਿੰਗ ਨੇ ਭਾਜਪਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਲਿਖਿਆ- ਚੰਡੀਗੜ੍ਹ BJP ਪ੍ਰਧਾਨ ਦੀ ਜ਼ੁਬਾਨ ਦੇਖੋ! ਪੰਜਾਬੀਆਂ ਨੂੰ Emotional Bloody Fools ਕਹਿ ਕੇ BJP ਨੇ ਇੱਕ ਵਾਰ ਫਿਰ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਆਪਣੀ ਸੋਚ ਬੇਨਕਾਬ ਕਰ ਦਿੱਤੀ।
ਉਨ੍ਹਾਂ ਨੇ ਅੱਗੇ ਲਿਖਿਆ- ਜੋ ਕੌਮ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੀ ਹੈ, ਅੰਨ ਪੈਦਾ ਕਰਕੇ ਦੇਸ਼ ਦਾ ਪੇਟ ਭਰਦੀ ਹੈ ਅਤੇ ਹਰ ਸੰਕਟ ਵਿੱਚ ਸਭ ਤੋਂ ਅੱਗੇ ਖੜ੍ਹੀ ਹੁੰਦੀ ਹੈ, ਉਸੇ ਕੌਮ ਦਾ ਅਪਮਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਪੰਜਾਬੀ ਜਜ਼ਬਾਤੀ ਜ਼ਰੂਰ ਹਨ, ਪਰ ਮੂਰਖ ਨਹੀਂ। ਆਪਣੇ ਸਵਾਭਿਮਾਨ ਅਤੇ ਹੱਕਾਂ ਲਈ ਖੜ੍ਹਨਾ ਸਾਡੀ ਪਛਾਣ ਹੈ। BJP ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments