Wednesday, October 28, 2026
Google search engine
HomeDesh'ਕੋਕ ਸਟੂਡੀਓ ਭਾਰਤ' ਸੀਜ਼ਨ 2 'ਚ ਗੂੰਜੇਗੀ ਦਿਲਜੀਤ ਦੋਸਾਂਝ

‘ਕੋਕ ਸਟੂਡੀਓ ਭਾਰਤ’ ਸੀਜ਼ਨ 2 ‘ਚ ਗੂੰਜੇਗੀ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਦਰਸ਼ਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਦਰਅਸਲ, ‘ਕੋਕ ਸਟੂਡੀਓ ਭਾਰਤ’ ਸੀਜ਼ਨ 2 ‘ਚ ਦੋਸਾਂਝਾਵਾਲਾ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਕਾਇਲ ਕਰਨ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸੀਜ਼ਨ ਵਿੱਚ ਦਿਲਜੀਤ ਅਤੇ ਸ਼੍ਰੇਆ ਘੋਸ਼ਾਲ ਸਣੇ ਹੋਰ ਵੀ ਕਈ ਗਾਇਕ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ। ਇੱਥੇ ਜਾਣੋੋ  ‘ਕੋਕ ਸਟੂਡੀਓ ਭਾਰਤ’ ਸੀਜ਼ਨ 2 ਵਿੱਚ ਕੌਣ-ਕੌਣ ਆਏਗਾ ਨਜ਼ਰ…

‘ਕੋਕ ਸਟੂਡੀਓ ਭਾਰਤ’ ਸੀਜ਼ਨ 2 ਇਨ੍ਹਾਂ ਸਿਤਾਰਿਆਂ ਦਾ ਹੋਏਗਾ ਜਲਵਾ

‘ਕੋਕ ਸਟੂਡੀਓ ਭਾਰਤ’ ਸੀਜ਼ਨ 2 ਵਿੱਚ ਸ਼੍ਰੇਆ ਘੋਸ਼ਾਲ, ਦਿਲਜੀਤ ਦੋਸਾਂਝ, ਨੇਹਾ ਕੱਕੜ, ਐਮਸੀ ਸਕੁਏਅਰ, ਦਿਗਵਿਜੇ ਸਿੰਘ, ਕਨਿਸ਼ਕ ਸੇਠ, ਸਯਲੀ ਖਰੇ, ਮੋਹਿਤੋ, ਕੋਮੋਰੇਬੀ, ਦ ਕਵਿੱਕ ਸਟਾਈਲ, ਇਕੀ, ਰਾਫ ਸਪੇਰਾ ਅਤੇ ਹੋਰ ਬਹੁਤ ਸਾਰੇ ਗਾਇਕ ਆਪਣੇ ਹੁਨਰ ਦਾ ਜਲਵਾ ਦਿਖਾਉਂਦੇ ਹੋਏ ਵਿਖਾਈ ਦੇਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਸੀਜ਼ਨ ਦਾ ਪਹਿਲਾ ਗੀਤ ਦਿਲਜੀਤ ਦਾ ‘ਮੈਜਿਕ’ ਹੋਵੇਗਾ, ਜੋ 9 ਫਰਵਰੀ ਨੂੰ ਲਾਈਵ ਹੋਵੇਗਾ।

ਅੰਕੁਰ ਤਿਵਾਰੀ ਨੇ ਸਾਂਝੇ ਕੀਤੇ ਵਿਚਾਰ

ਗਾਇਕ ਅਤੇ ਗੀਤਕਾਰ ਅੰਕੁਰ ਤਿਵਾਰੀ ਕੋਕ ਸਟੂਡੀਓ ਭਾਰਤ ਸੀਜ਼ਨ 2 ਦੇ ਸਿਰਜਣਾਤਮਕ ਆਰਕੀਟੈਕਟ ਵਜੋਂ ਸੇਵਾ ਕਰ ਰਹੇ ਹਨ। ਉਸਨੇ ਆਪਣੇ ਸਹਿਯੋਗ ਬਾਰੇ ਸਪੱਸ਼ਟਤਾ ਨਾਲ ਗੱਲ ਕਰਦੇ ਹੋਏ ਕਿਹਾ, “ਕੋਕ ਸਟੂਡੀਓ ਭਾਰਤ ਦੇ ਸ਼ਾਨਦਾਰ ਪਹਿਲੇ ਭਾਗ ਤੋਂ ਬਾਅਦ, ਦੂਜਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਹ ਸਾਡੇ ਸੱਭਿਆਚਾਰਕ ਮੋਜ਼ੇਕ ਦੇ ਧਾਗੇ ਨੂੰ ਬੁਣੇਗਾ। ਰੂਹਾਨੀ ਧੁਨਾਂ ਨਾਲ ਭਰੇ ਇੱਕ ਹੋਰ ਸੀਜ਼ਨ ਲਈ ਤਿਆਰ ਰਹੋ।

ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਪੰਜਾਬੀ ਕਲਾਕਾਰ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਪਲੇਟਫਾਰਮ ਤੇ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗਾ। ਦਰਅਸਲ, ਕਲਾਕਾਰ ਵੱਲੋਂ ਆਪਣੇ ਵਰਲਡ ਟੂਰ ਦਾ ਐਲਾਨ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments