Monday, June 15, 2026
Google search engine
HomeDeshਕਿਲਾ ਰਾਏਪੁਰ ਖੇਡਾਂ ‘ਚ ਬਲਦਾਂ ਦੀ ਦੌੜ ਨੂੰ ਹਰੀ ਝੰਡੀ! ਜਾਨਵਰਾਂ ਪ੍ਰਤੀ...

ਕਿਲਾ ਰਾਏਪੁਰ ਖੇਡਾਂ ‘ਚ ਬਲਦਾਂ ਦੀ ਦੌੜ ਨੂੰ ਹਰੀ ਝੰਡੀ! ਜਾਨਵਰਾਂ ਪ੍ਰਤੀ ਬੇਰਹਿਮੀ ਐਕਟ ‘ਚ ਸੋਧ, ਰਾਜਪਾਲ ਦੀ ਮੁਹਰ ਲੱਗਣੀ ਬਾਕੀ

ਦੌੜ ‘ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ ‘ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ।

‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਨੂੰ ਦੋਬਾਰਾ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨਸਭਾ ‘ਚ ਇੱਕ ਬਿੱਲ ਪਾਸ ਕੀਤਾ ਹੈ। ਹੁਣ ਜੇਕਰ ਇਸ ਬਿੱਲ ਨੂੰ ਗਵਰਨਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕਿਲਾ ਰਾਏਪੁਰ ‘ਚ ਇੱਕ ਵਾਰ ਫਿਰ ਤੋਂ ਬਲਦਾਂ ਦੀ ਦੌੜ ਦੇਖਣ ਨੂੰ ਮਿਲੇਗੀ।
ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ ਲਈ ਕਾਨੂੰਨ ‘ਚ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਸੋਧ ‘ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਦੇ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਦੌੜ ‘ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ ‘ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ। ਇਸ ਦੇ ਨਾਲ ਦੇਸੀ ਬਲਦਾਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਐਕਟ ‘ਚ ਸੋਧ ਨਾਲ ਪੰਜਾਬ ਦੀਆਂ ਰਿਵਾਇਤੀ ਖੇਡਾਂ ਮੁੜ ਸੁਰਜੀਤ ਹੋਣਗੀਆਂ ਤੇ ਬਾਕੀ ਇਲਾਕਿਆਂ ‘ਚ ਵੀ ਬਲਦਾਂ ਦੀਆਂ ਦੌੜਾਂ ਹੋ ਸਕਣਗੀਆਂ।
ਦੱਸ ਦੇਈਏ ਕਿ ਇਸ ਸਾਲ ਜਦੋਂ ਕਿਲਾ ਰਾਏਪੁਰ ਖੇਡਾਂ ਹੋਈਆਂ ਸਨ ਤਾਂ ਬਲਦਾਂ ਦੀ ਦੌੜ ਇਸ ‘ਚ ਸ਼ਾਮਲ ਨਹੀਂ ਸੀ। ਪਰ ਹੁਣ ਸਰਕਾਰ ਇਸ ‘ਤੇ ਕਾਨੂੰਨ ਲੈ ਕੇ ਆਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments