Tuesday, April 14, 2026
Google search engine
HomeCrimeਜਾਣਕਾਰੀ ਲਿਆਓ, ਇਨਾਮ ਪਾਓ… ਪੰਜਾਬ ਸਰਕਾਰ ਨੇ 28 Most Wanted ਗੈਂਗਸਟਰਾਂ ਦੀ...

ਜਾਣਕਾਰੀ ਲਿਆਓ, ਇਨਾਮ ਪਾਓ… ਪੰਜਾਬ ਸਰਕਾਰ ਨੇ 28 Most Wanted ਗੈਂਗਸਟਰਾਂ ਦੀ ਲਿਸਟ ਕੀਤੀ ਜਾਰੀ

ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।

ਬੀਤੇ ਦਿਨੀਂ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਆਪਰੇਸ਼ਨ ਪ੍ਰਹਾਰ ਤਹਿਤ ਵੱਡੀ ਗਿਣਤੀ ‘ਚ ਅਪਰਾਧੀਆਂ ਤੇ ਉਨ੍ਹਾਂ ਦੇ ਕਰੀਬੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਸਨ। ਉੱਥੇ ਹੀ, ਹੁਣ ਪੰਜਾਬ ਸਰਕਾਰ ਨੇ ਗੈਂਗਸਟਰਾਂ ਖਿਲਾਫ਼ ਇੱਕ ਹੋਰ ਕਦਮ ਚੁੱਕਿਆ। ਦਰਅਸਲ, ਪੰਜਾਬ ਸਰਕਾਰ ਨੇ 28 ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ ਤੇ ਇਨ੍ਹਾਂ ਗੈਂਗਸਟਰਾਂ ‘ਤੇ ਲੱਖਾਂ ਦੇ ਇਨਾਮ ਰੱਖੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ‘ਚ ਪਹਿਲੀ ਵਾਰ ਗ੍ਰਿਫ਼ਤਾਰੀ ‘ਚ ਸਹਾਇਤਾ ਕਰਨ ਵਾਲੀ ਪੁਖ਼ਤਾ ਦੇ ਭਰੋਸੇਮੰਦ ਸੂਚਨਾ ਦੇਣ ਵਾਲਿਆਂ ਲਈ ਇਨਾਮ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦਾ ਕਹਿਣ ਹੈ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਤੁਹਾਡੀ ਜਾਣਕਾਰੀ ‘ਤੇ ਅਸੀਂ ਕਾਰਵਾਈ ਕਰਾਂਗੇ ਤੇ ਇਸ ਦੇ ਲਈ ਲੋਕਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਜਾਣਕਾਰੀ ਦੇਣ ਵਾਲੀ ਦੀ ਪਛਾਣ ਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਸਰਕਾਰ ਵੱਲੋਂ ਗੈਂਗਸਟਰਾਂ ਦੀ ਲਿਸਟ ਜਾਰੀ ਕਰਦੇ ਹੋਏ, ਸੂਚਨਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ।

ਗੈਂਗਸਟਰਾਂ ਦੇ ਨਾਮ ਦੇ ਉਨ੍ਹਾਂ ਤੇ ਇਨਾਮ ਰਾਸ਼ੀ

  1. ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ- 10 ਲੱਖ
  2. ਲਖਬੀਰ ਸਿੰਘ ਉਰਫ਼ ਲਖਬੀਰ ਲੰਡਾ- 10 ਲੱਖ
  3. ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ- 10 ਲੱਖ
  4. ਸਤਬੀਰ ਸਿੰਘ- 10 ਲੱਖ
  5. ਬਲਵਿੰਦਰ ਸਿੰਘ ਡੋਨੀ ਉਰਫ਼ ਡੋਨੀ ਬੱਲ – 10 ਲੱਖ
  6. ਪ੍ਰਭਦੀਪ ਸਿੰਘ ਉਰਫ਼ ਪ੍ਰਭ ਦੱਸੂਵਾਲ- 10 ਲੱਖ
  7. ਗੌਰਵ ਪਟਿਆਲ- 10 ਲੱਖ
  8. ਸਰਵਣ ਸਿੰਘ- 10 ਲੱਖ
  9. ਰੋਹਿਤ ਗੋਦਾਰਾ- 10 ਲੱਖ
  10. ਹੈਰੀ ਬੌਕਸਰ ਹਰੀਚੰਦ- 5 ਲੱਖ
  11. ਗੁਰਵਿੰਦਰ ਸਿੰਘ- 5 ਲੱਖ
  12. ਅਦਿੱਤਿਆ ਕਪੂਰ- 5 ਲੱਖ
  13. ਅਮਰਜੀਤ ਸਿੰਘ- 5 ਲੱਖ
  14. ਮਨਪ੍ਰੀਤ ਸਿੰਘ- 5 ਲੱਖ
  15. ਜੋਬਨਜੀਤ ਸਿੰਘ- 5 ਲੱਖ
  16. ਵਰਿੰਦਰ ਸਿੰਘ- 5 ਲੱਖ
  17. ਸੁਪ੍ਰੀਤ ਸਿੰਘ- 5 ਲੱਖ
  18. ਨਵੀਨ ਕੁਮਾਰ- 5 ਲੱਖ
  19. ਗੁਰਪ੍ਰੀਤ ਸਿੰਘ- 5 ਲੱਖ
  20. ਮੁਹਮੰਦ ਯਾਸ਼ੀਨ ਅਖਤਰ- 5 ਲੱਖ
  21. ਨਿਸ਼ਾਨ ਸਿੰਘ ਜੌੜੀਆਂ- 5 ਲੱਖ
  22. ਗੁਰਦੇਵ ਸਿੰਘ- 5 ਲੱਖ
  23. ਰਾਜੇਸ਼ ਕੁਮਾਰ- 5 ਲੱਖ
  24. ਜਸਵਿੰਦਰ ਸਿੰਘ- 5 ਲੱਖ
  25. ਗੁਰਪ੍ਰੀਤ ਸਿੰਘ- 5 ਲੱਖ
  26. ਜਸਕਰਨ ਸਿੰਘ- 5 ਲੱਖ
  27. ਰਜਿੰਦਰ ਸਿੰਘ- 5 ਲੱਖ
  28. ਸ਼ਕਤੀ ਕੁਮਾਰ- 5 ਲੱਖ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments