Tuesday, October 27, 2026
Google search engine
HomeCrimeAmritsar ਦੀ Gumtala ਚੌਕੀ ਬਾਹਰ ਧਮਾਕਾ, ਪੁਲਿਸ ਨੇ ਕਿਹਾ- ਗੱਡੀ ਦਾ ਰੇਡੀਏਅਟਰ...

Amritsar ਦੀ Gumtala ਚੌਕੀ ਬਾਹਰ ਧਮਾਕਾ, ਪੁਲਿਸ ਨੇ ਕਿਹਾ- ਗੱਡੀ ਦਾ ਰੇਡੀਏਅਟਰ ਫਟਿਆ

ਅੰਮ੍ਰਿਤਸਰ ਦੇ ਪੁਲਿਸ ਥਾਣਿਆਂ ਨੂੁੰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਹੀ ਹੈ।

ਅੰਮ੍ਰਿਤਸਰ ਦੀ ਗੁਮਟਾਲਾ ਚੌਕੀ ਦੇ ਬਾਹਰ ਵੱਡਾ ਧਮਾਕਾ ਹੋਇਆ ਹੈ। ਵੀਰਵਾਰ ਰਾਤ ਕਰੀਬ 8 ਵਜੇ ਇਸ ਧਮਾਕੇ ਦੀ ਆਵਾਜ਼ ਸੁਣੀ ਗਈ। ਪੁਲਿਸ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਇਹ ਬੰਬ ਧਮਾਕਾ ਨਹੀਂ ਸੀ, ਉਨ੍ਹਾਂ ਦੇ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਦਾ ਰੇਡੀਏਟਰ ਫਟਿਆ ਹੈ। ਦੂਜੇ ਪਾਸੇ, ਹੈਪੀ ਪਾਸੀਆਂ ਨੇ ਬੰਬ ਧਮਾਕਾ ਕਰਾਰ ਦਿੰਦੇ ਹੋਏ ਇਸ ਦੀ ਜ਼ਿੰਮੇਦਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਹਲਾਂਕਿ ਟੀਵੀ9 ਪੰਜਾਬੀ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਏ.ਸੀ.ਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਚੌਕੀ ਅੰਦਰ ਹਰ ਕੋਈ ਆਪਣਾ ਕੰਮ ਕਰ ਰਿਹਾ ਸੀ, ਏਐਸਆਈ ਹਰਜਿੰਦਰ ਸਿੰਘ ਵੀ ਚੌਕੀ ਦੇ ਅੰਦਰ ਬੈਠੇ ਆਪਣਾ ਕੰਮ ਕਰ ਰਹੇ ਸਨ। ਕਰੀਬ 8 ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਰੇ ਬਾਹਰ ਆਏ ਤਾਂ ਦੇਖਿਆ ਕਿ ਏਐਸਆਈ ਤਜਿੰਦਰ ਸਿੰਘ ਦੀ ਕਾਰ 2008 ਮਾਡਲ ਜ਼ੈਨ ਐਸਟੀਲੋ ਦੇ ਹੇਠਾਂ ਧਮਾਕਾ ਹੋ ਚੁੱਕਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟਿਆ ਸੀ। ਉਸ ਦੇ ਰੇਡੀਏਟਰ ਤੋਂ ਕੂਲੈਂਟ ਵੀ ਲੀਕ ਹੋ ਗਿਆ ਸੀ ਤੇ ਕਾਰ ਦੀ ਅਗਲੀ ਵਿੰਡਸ਼ੀਲਡ ਤੇ ਵੀ ਦਰਾਰ ਆ ਗਈ ਸੀ।

ਏਸੀਪੀ ਸ਼ਿਵਦਰਸ਼ਨ ਨੇ ਕਿਸੇ ਵੀ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਬੱਬਰ ਖਾਲਸਾ ਨੇ ਲਈ ਬਲਾਸਟ ਦੀ ਜ਼ਿੰਮੇਵਾਰੀ, ਵਾਇਰਲ ਹੋ ਰਹੀ ਪੋਸਟ

ਘਟਨਾ ਤੋਂ ਤੁਰੰਤ ਬਾਅਦ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਇੰਟਰਨੈਸ਼ਨਲ ਦੀ ਇੱਕ ਪੋਸਟ ਵਾਇਰਲ ਹੋ ਗਈ। ਜਿਸ ਵਿੱਚ ਲਿਖਿਆ ਸੀ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ, ਹੈਪੀ ਪਾਸੀਆਂ, ਅੱਜ ਗੁਮਟਾਲਾ ਥਾਣੇ ਵਿੱਚ ਪੁਲਿਸ ਮੁਲਾਜ਼ਮਾਂ ‘ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਪਿੱਛੇ ਜਿਹੇ ਸਾਡੇ ਦੋ ਭਰਾਵਾਂ ਨੂੰ ਝੂਠੀ ਲੜਾਈ ਵਿੱਚ ਘਰੋਂ ਚੁੱਕ ਕੇ ਉਨ੍ਹਾਂ ਦੀਆਂ ਲੱਤਾਂ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਲੱਤ ਕੱਟ ਦਿੱਤੀ ਗਈ ਸੀ। ਇਹ ਇਸ ਦਾ ਜਵਾਬ ਹੈ।

ਵਾਇਰਲ ਪੋਸਟ

ਜਿਸ ਤਰ੍ਹਾਂ ਉਹ ਸਾਡੇ ਭਰਾਵਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਹੁਣ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇਗਾ। ਚਾਹੇ ਉਹ ਪੁਲਿਸ ਮੁਲਾਜ਼ਮ ਦਾ ਪਰਿਵਾਰ ਹੋਵੇ ਜਾਂ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦਾ ਪਰਿਵਾਰ। ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜੰਗ ਜਾਰੀ ਹੈ, ਖਾਲਿਸਤਾਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments