Wednesday, October 21, 2026
Google search engine
HomePanjabਪੁੱਤ ਅਭਿਸ਼ੇਕ ਤੇ ਨੂੰਹ ਐਸ਼ਵਰਿਆ ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਮਿਤਾਭ ਬੱਚਨ...

ਪੁੱਤ ਅਭਿਸ਼ੇਕ ਤੇ ਨੂੰਹ ਐਸ਼ਵਰਿਆ ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਮਿਤਾਭ ਬੱਚਨ ਨੇ ਤੋੜੀ ਚੁੱਪ

ਪੁੱਤਰ ਅਭਿਸ਼ੇਕ ਬੱਚਨ ਤੇ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਵੱਖ ਹੋਣ ਦੀਆਂ ਖ਼ਬਰਾਂ ਵਿਚਾਲੇ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਅਮਿਤਾਭ ਨੇ ਹਾਲ ਹੀ ’ਚ ਆਪਣੀ ਇਕ ਮੋਨੋਕ੍ਰੋਮ ਤਸਵੀਰ ਦੇ ਨਾਲ ਐਕਸ ’ਤੇ ਇਕ ਟਵੀਟ ਸਾਂਝਾ ਕੀਤਾ ਹੈ।

ਤਸਵੀਰ ’ਚ ਅਮਿਤਾਭ ਸੋਚਾਂ ’ਚ ਡੁੱਬੇ ਨਜ਼ਰ ਆ ਰਹੇ ਹਨ। ਬਿੱਗ ਬੀ ਨੇ ਲਿਖਿਆ, ‘‘T 4854 – everything said everything done .. so do the done and done the do ..।’’ ਅਮਿਤਾਭ ਬੱਚਨ ਦੀ ਤਾਜ਼ਾ ਪੋਸਟ ਕੁਝ ਹੀ ਮਿੰਟਾਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ ਯੂਜ਼ਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਿਤਾਭ ਨੇ ਐਸ਼ਵਰਿਆ ਰਾਏ ਬੱਚਨ ਨੂੰ ਕਥਿਤ ਤੌਰ ’ਤੇ ਅਨਫਾਲੋਅ ਕੀਤਾ ਹੈ। ਸੋਸ਼ਲ ਮੀਡੀਆ ’ਤੇ ਇਸ ਖ਼ਬਰ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਿਤਾਭ ਨੇ ਕਦੇ ਐਸ਼ਵਰਿਆ ਨੂੰ ਫਾਲੋਅ ਨਹੀਂ ਕੀਤਾ ਪਰ ਸੱਚਾਈ ਕੀ ਹੈ, ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਦਿੱਗਜ ਅਦਾਕਾਰ ਦੇ ਕੁਲ 74 ਲੋਕਾਂ ਨੂੰ ਇੰਸਟਾਗ੍ਰਾਮ ’ਤੇ ਫਾਲੋਅ ਕੀਤਾ ਹੈ, ਜਿਨ੍ਹਾਂ ’ਚ ਸਲਮਾਨ ਖ਼ਾਨ, ਅਭਿਸ਼ੇਕ ਬੱਚਨ, ਕੈਟਰੀਨਾ ਕੈਫ, ਦੀਪਿਕਾ ਪਾਦੂਕੋਣ, ਆਲੀਆ ਭੱਟ, ਵਿਰਾਟ ਕੋਹਲੀ, ਸ਼ਵੇਤਾ ਬੱਚਨ ਨੰਦਾ ਤੇ ਨਵਿਆ ਨਵੇਲੀ ਨੰਦਾ ਸ਼ਾਮਲ ਹਨ। ਉਥੇ ਹੀ ਐਸ਼ਵਰਿਆ ਆਪਣੇ ਪਤੀ ਅਭਿਸ਼ੇਕ ਨੂੰ ਇੰਸਟਾਗ੍ਰਾਮ ’ਤੇ ਹੀ ਫਾਲੋਅ ਕਰਦੀ ਹੈ। ਇਕ ਮਸ਼ਹੂਰ ਰੈਡਿਟ ਥ੍ਰੈੱਡ ਨੇ ਇਹ ਸਵਾਲ ਉਠਾ ਕੇ ਵਿਵਾਦ ਛੇੜ ਦਿੱਤਾ ਹੈ ਕਿ ਕੀ ਅਮਿਤਾਭ ਬੱਚਨ ਨੇ ਐਸ਼ਵਰਿਆ ਰਾਏ ਬੱਚਨ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਹੈ। ਇਨ੍ਹਾਂ ਅਫਵਾਹਾਂ ਦੇ ਵਿਚਕਾਰ ਅਮਿਤਾਭ ਬੱਚਨ ਨੇ ਹੁਣ ਇਕ ਪੋਸਟ ਸ਼ੇਅਰ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ‘ਦਿ ਆਰਚੀਜ਼’ ਦੀ ਸਪੈਸ਼ਲ ਸਕ੍ਰੀਨਿੰਗ ’ਚ ਪੂਰਾ ਬੱਚਨ ਪਰਿਵਾਰ ਅਗਸਤਿਆ ਨੰਦਾ ਨੂੰ ਸਪੋਰਟ ਕਰਨ ਪਹੁੰਚਿਆ ਸੀ। ਜਿਥੇ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਆਰਾਧਿਆ, ਨਵਿਆ ਨੰਦਾ, ਜਯਾ ਬੱਚਨ ਤੇ ਸ਼ਵੇਤਾ ਸਮੇਤ ਪੂਰਾ ਪਰਿਵਾਰ ਪਾਪਰਾਜ਼ੀ ਲਈ ਮੁਸਕਰਾਉਂਦੇ ਚਿਹਰਿਆਂ ਨਾਲ ਪੋਜ਼ ਦਿੰਦਾ ਨਜ਼ਰ ਆਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments