Tuesday, October 20, 2026
Google search engine
HomeDeshਅੱਤਵਾਦੀਆਂ ਦੇ ਨਾਲ-ਨਾਲ 29 ਗੈਂਗਸਟਰਾਂ ਨੇ ਕੈਨੇਡਾ 'ਚ ਲਈ ਹੈ ਪਨਾਹ, ਫਰਜ਼ੀ...

ਅੱਤਵਾਦੀਆਂ ਦੇ ਨਾਲ-ਨਾਲ 29 ਗੈਂਗਸਟਰਾਂ ਨੇ ਕੈਨੇਡਾ ‘ਚ ਲਈ ਹੈ ਪਨਾਹ, ਫਰਜ਼ੀ ਪਾਸਪੋਰਟ ‘ਤੇ ਕੈਨੇਡਾ ਗਏ ਹਨ ਪੰਜਾਬ ਦੇ ਗੈਂਗਸਟਰ

Canada and India ਦੇ ਰਿਸ਼ਤੇ 2023 ‘ਚ ਪਟੜੀ ਤੋਂ ਉਦੋਂ ਉਤਰ ਗਏ ਸਨ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਸੀ।

ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ‘ਚ ਕੁੜੱਤਣ ਵਧਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਮੁੱਖ ਕਾਰਨ ਕੈਨੇਡਾ ਵੱਲੋਂ ਭਾਰਤੀ ਅੱਤਵਾਦੀਆਂ ਦੇ ਨਾਲ-ਨਾਲ ਗੈਂਗਸਟਰਾਂ ਨੂੰ ਵੀ ਪਨਾਹ ਦੇਣਾ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਕਈ ਅੱਤਵਾਦੀ ਤੇ ਗੈਂਗਸਟਰ ਦੇਸ਼ ਛੱਡ ਕੇ ਕੈਨੇਡਾ ‘ਚ ਪਨਾਹ ਲੈ ਚੁੱਕੇ ਹਨ ਤੇ ਉਥੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਕੈਨੇਡਾ ਅਜਿਹੇ ਅਪਰਾਧੀਆਂ ਨੂੰ ਭਾਰਤ ਹਵਾਲੇ ਕਰਨ ਦੀ ਬਜਾਏ ਆਪਣੇ ਫਾਇਦੇ ਲਈ ਉੱਥੇ ਉਨ੍ਹਾਂ ਨੂੰ ਸੁਰੱਖਿਆ ਦੇ ਰਿਹਾ ਹੈ। ਪੰਜਾਬ ਦੇ ਕਰੀਬ 29 ਗੈਂਗਸਟਰ ਫਰਜ਼ੀ ਪਾਸਪੋਰਟਾਂ ‘ਤੇ ਕੈਨੇਡਾ ‘ਚ ਸ਼ਰਨ ਲੈ ਚੁੱਕੇ ਹਨ, ਜਿਨ੍ਹਾਂ ‘ਚੋਂ ਕਈਆਂ ਨੂੰ ਹੁਣ ਅੱਤਵਾਦੀ ਐਲਾਨ ਦਿੱਤਾ ਗਿਆ ਹੈ।

ਕੈਨੇਡਾ ਅਤੇ ਭਾਰਤ ਦੇ ਰਿਸ਼ਤੇ 2023 ‘ਚ ਪਟੜੀ ਤੋਂ ਉਦੋਂ ਉਤਰ ਗਏ ਸਨ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਸੀ। ਕੈਨੇਡਾ ਨੇ ਭਾਰਤ ‘ਤੇ ਇਸ ਕਤਲੇਆਮ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਹੁਣ ਕੈਨੇਡਾ ਨੇ ਦੋਸ਼ ਲਗਾਏ ਹਨ ਕਿ ਭਾਰਤ ਕੈਨੇਡਾ ‘ਚ ਖਾਲਿਸਤਾਨੀ ਅਤੇ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਰੈਂਸ ਗੈਂਗ ਦੀ ਵਰਤੋਂ ਕਰ ਰਿਹਾ ਹੈ। ਕੈਨੇਡੀਅਨ ਸਰਕਾਰ ਨੇ ਅਜਿਹੇ ਸਮੇਂ ‘ਚ ਇਹ ਦੋਸ਼ ਲਾਏ ਹਨ ਜਦੋਂ ਮੁੰਬਈ ‘ਚ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਸੁਰਖੀਆਂ ‘ਚ ਹੈ। ਕੈਨੇਡਾ ‘ਚ ਲਾਰੈਂਸ ਗੈਂਗ ਅਤੇ ਬੰਬੀਹਾ ਗੈਂਗ ਆਹਮੋ-ਸਾਹਮਣੇ ਹਨ। ਦੋਵਾਂ ਧੜਿਆਂ ਵਿਚਾਲੇ ਗੈਂਗਵਾਰ ਚੱਲ ਰਹੀ ਹੈ। ਯੂਰਪ ਤੋਂ ਲੈ ਕੇ ਪਾਕਿਸਤਾਨ ਤਕ ਦੋਵਾਂ ਧੜਿਆਂ ਦੇ ਸਮਰਥਕ ਆਹਮੋ-ਸਾਹਮਣੇ ਹਨ।

ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਮੁਕਾਬਲੇ ‘ਚ ਮਾਰੇ ਗਏ ਦਵਿੰਦਰ ਬੰਬੀਹਾ ਦਾ ਇੰਟਰਨੈੱਟ ਮੀਡੀਆ ਫਰਾਂਸ ਤੋਂ ਲਗਾਤਾਰ ਹੈਂਡਲ ਕੀਤਾ ਜਾ ਰਿਹਾ ਹੈ। ਆਈਬੀ ਦੇ ਉੱਚ ਅਧਿਕਾਰੀਆਂ ਮੁਤਾਬਕ ਗੈਂਗਸਟਰਾਂ ਦਾ ਨੈੱਟਵਰਕ ਯੂਰਪ ਤੋਂ ਕੈਨੇਡਾ ਤੇ ਅਮਰੀਕਾ ਦੇ ਕੁਝ ਹਿੱਸਿਆਂ ਤਕ ਫੈਲਿਆ ਹੋਇਆ ਹੈ, ਜੋ ਲਗਾਤਾਰ ਫੰਡਿੰਗ ਤੋਂ ਇਲਾਵਾ ਇੰਟਰਨੈੱਟ ਮੀਡੀਆ ‘ਤੇ ਆਪਣੇ ਗਰੁੱਪ ਦੀ ਪਿੱਠ ਥਪਥਪਾਉਂਦੇ ਰਹੇ ਹਨ।

ਇਨ੍ਹਾਂ ਗੈਂਗਸਟਰਾਂ ਨੇ ਲਈ ਹੋਈ ਹੈ ਕੈਨੇਡਾ ‘ਚ ਸ਼ਰਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments