Wednesday, October 28, 2026
Google search engine
HomeDeshਅਦਾਕਾਰਾ ਸੁਸ਼ਮਿਤਾ ਸੇਨ ਦੀ ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼

ਅਦਾਕਾਰਾ ਸੁਸ਼ਮਿਤਾ ਸੇਨ ਦੀ ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼

ਬਾਲੀਵੁੱਡ ਦੀ ਦਮਦਾਰ ਅਦਾਕਾਰਾ ਸੁਸ਼ਮਿਤਾ ਸੇਨ ਹੁਣ ਫਿਲਮਾਂ ਤੋਂ ਬਾਅਦ OTT ‘ਤੇ ਦਬਦਬਾ ਬਣਾ ਰਹੀ ਹੈ। ਅਦਾਕਾਰਾ ਨੇ OTT ‘ਤੇ ਵੈੱਬ ਸੀਰੀਜ਼ ‘ਆਰੀਆ’ ਨਾਲ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਇਹ ਸੀਰੀਜ਼ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸੀਰੀਜ਼ ਦੇ ਹੁਣ ਤੱਕ 3 ਸੀਜ਼ਨ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਇਸ ਦੇ ਤੀਜੇ ਸੀਜ਼ਨ ਦਾ ਦੂਜਾ ਭਾਗ ਵੀ ਜਲਦੀ ਹੀ ਆਉਣ ਵਾਲਾ ਹੈ। ਦਰਸ਼ਕ ਸੀਜ਼ਨ 3 ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਮੇਕਰਸ ਨੇ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
Aarya 3 ਲਾਸਟ ਵਾਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੁਸ਼ਮਿਤਾ ਸੇਨ ਨੇ ਇਸ ਟ੍ਰੇਲਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। ਟ੍ਰੇਲਰ ਬਹੁਤ ਦਮਦਾਰ ਲੱਗ ਰਿਹਾ ਹੈ। ਟ੍ਰੇਲਰ ‘ਚ ਇਕ ਵਾਰ ਫਿਰ ਸੁਸ਼ਮਿਤਾ ਦਾ ਐਕਸ਼ਨ ਮੋਡ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਰੀਜ਼ ‘ਚ ਸੁਸ਼ਮਿਤਾ ਸੇਨ ਆਰੀਆ ਦੀ ਭੂਮਿਕਾ ‘ਚ ਹੈ। ਪਿਛਲੇ ਸੀਜ਼ਨਾਂ ਵਿੱਚ ਵੀ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਲੜ ਰਹੀ ਸੀ। ਹੁਣ ਇਸ ਸੀਜ਼ਨ ‘ਚ ਵੀ ਆਰੀਆ ਆਪਣੇ ਬੱਚਿਆਂ ਲਈ ਲੜਦੇ ਨਜ਼ਰ ਆ ਰਹੇ ਹਨ। ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਸੁਸ਼ਮਿਤਾ ਦੀ ਆਵਾਜ਼ ‘ਚ ਸੁਣਾਈ ਦਿੰਦੀ ਹੈ ਕਿ- ਮੇਰੀ ਕਹਾਣੀ ਦਾ ਹਰ ਪੰਨਾ ਖੂ,ਨ ਨਾਲ ਲਿਖਿਆ ਗਿਆ ਸੀ ਪਰ ਮੈਂ ਨਹੀਂ ਸੋਚਿਆ ਸੀ ਕਿ ਇਹ ਮੇਰੇ ਖੂਨ ਨਾਲ ਖਤਮ ਹੋਵੇਗਾ। ਟ੍ਰੇਲਰ ‘ਚ ਸੁਸ਼ਮਿਤਾ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੇ ਕਈ ਦੁਸ਼ਮਣਾਂ ‘ਤੇ ਗੋ.ਲੀਆਂ ਚਲਾ ਰਹੀ ਹੈ।  ਟ੍ਰੇਲਰ ਕਾਫੀ ਦਮਦਾਰ ਅਤੇ ਸਸਪੈਂਸ ਨਾਲ ਭਰਪੂਰ ਹੈ।
 

ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ‘ਚ ਸੁਸ਼ਮਿਤਾ ਸੇਨ ਤੋਂ ਇਲਾਵਾ ਇਲਾ ਅਰੁਣ, ਸਿਕੰਦਰ ਖੇਰ, ਇੰਦਰਨੀਲ ਸੇਨਗੁਪਤਾ, ਵਿਕਾਸ ਗੁਪਤਾ, ਮਾਇਆ ਸਰਾਓ, ਗੀਤਾਂਜਲੀ ਕੁਲਕਰਨੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਸੀਰੀਜ਼ ਦਾ ਨਿਰਦੇਸ਼ਨ ਰਾਮ ਮਾਧਵਨ ਨੇ ਕੀਤਾ ਹੈ। ਜਦੋਂ ਕਿ ਇਸ ਦੇ ਨਿਰਮਾਤਾ ਅਮਿਤਾ ਮਾਧਵਾਨੀ ਅਤੇ ਐਂਡੀਮੋਲ ਸ਼ਾਈਨ ਇੰਡੀਆ ਹਨ। ਆਰੀਆ 3 ਫਾਈਨਲ ਵਾਰ 9 ਫਰਵਰੀ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਟ੍ਰੀਮ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments