Wednesday, October 28, 2026
Google search engine
HomeDesh‘Animal’ 26 ਜਨਵਰੀ ਨੂੰ OTT ਪਲੇਟਫਾਰਮ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

‘Animal’ 26 ਜਨਵਰੀ ਨੂੰ OTT ਪਲੇਟਫਾਰਮ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

ਬਾਲੀਵੁੱਡ ਦੇ ਅਭਿਨੇਤਾ ਰਣਬੀਰ ਕਪੂਰ ਦੀ ਸੁਪਰਹਿੱਟ ਫਿਲਮ ‘ਐਨੀਮਲ’ ਨੂੰ  ਤੁਸੀਂ ਜਲਦ ਹੀ ਟੀਵੀ ਅਤੇ ਮੋਬਾਈਲ ‘ਤੇ ਦੇਖ ਸਕਦੇ ਹੋ। ਫਿਲਮ ਦੇ ਨਿਰਦੇਸ਼ਕ ਸੰਦੀਪ ਵੰਗਾ ਰੈੱਡੀ ਨੇ ਕਿਹਾ ਹੈ ਕਿ ਇਹ ਫਿਲਮ 26 ਜਨਵਰੀ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਸਾਲ 2023 ‘ ਚ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ ‘ਤੇ ਧਮਾਕਾ ਕੀਤਾ ਸੀ। ਇਸ ਫਿਲਮ ‘ਚ ਅਭਿਨੇਤਾ ਬੌਬੀ ਦਿਓਲ ਨੇ ਛੋਟੀ ਪਰ ਜ਼ਬਰਦਸਤ ਭੂਮਿਕਾ ਨਿਭਾਈ ਹੈ, ਜਿਸ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਹੈ।
ਜਿਹੜੇ ਲੋਕ ਹੁਣ ਇਸ ਫਿਲਮ ਨੂੰ ਥੀਏਟਰ ‘ਚ ਦੇਖਣ ਤੋਂ ਖੁੰਝ ਗਏ ਹਨ, ਉਹ ਹੁਣ ਇਸ ਨੂੰ OTT ਪਲੇਟਫਾਰਮ Netflix ‘ਤੇ ਘਰ ਬੈਠੇ ਦੇਖ ਸਕਣਗੇ। ਇਸ ਫਿਲਮ ‘ਚ ਰਣਬੀਰ ਕਪੂਰ ਦੀ ਐਕਟਿੰਗ ਅਤੇ ਉਨ੍ਹਾਂ ਦੇ ਲੁੱਕ ਦੀ ਕਾਫੀ ਤਾਰੀਫ ਹੋਈ ਹੈ। ਫਿਲਮ ‘ਚ ਰਣਬੀਰ ਹੁਣ ਤੱਕ ਦੇ ਸਭ ਤੋਂ ਅਨੋਖੇ ਕਿਰਦਾਰ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਰਸ਼ਮਿਕਾ ਮੰਡਾਨਾ ਪਹਿਲੀ ਵਾਰ ਰਣਬੀਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਪਿਤਾ ਅਤੇ ਬੇਟੇ ਦੀ ਕਹਾਣੀ ਦਿਖਾਈ ਗਈ ਹੈ। ਫਿਲਮ ‘ਚ ਅਨਿਲ ਕਪੂਰ ਰਣਬੀਰ ਕਪੂਰ ਦੇ ਪਿਤਾ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਉਥੇ ਹੀ ਰਸ਼ਮਿਕਾ ਮੰਡੰਨਾ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਪਹਿਲੇ ਦਿਨ ਐਨੀਮਲ ਨੇ 61 ਕਰੋੜ ਰੁਪਏ ਇਕੱਠੇ ਕੀਤੇ।

 

ਫਿਲਮ ਦੇ ਕੁਲ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ 32 ਦਿਨਾਂ ‘ਚ ਦੁਨੀਆ ਭਰ ‘ਚ 891 ਕਰੋੜ ਰੁਪਏ ਦਾ ਕਲੈਕਸ਼ਨ ਕਰਨ ‘ਚ ਸਫਲ ਰਹੀ ਹੈ। ਸੰਦੀਪ ਰੈੱਡੀ ਦੀ ਐਨੀਮਲ ਵਿੱਚ ਰਣਬੀਰ ਕਪੂਰ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਨਾ ਅਤੇ ਤ੍ਰਿਪਤੀ ਡਿਮਰੀ ਨਜ਼ਰ ਆਏ ਸਨ. ਇਸ ਫਿਲਮ ‘ਚ ਬੌਬੀ ਦਿਓਲ ਦਾ ਰੋਲ ਛੋਟਾ ਸੀ ਪਰ ਫਿਲਮ ‘ਚ ਉਨ੍ਹਾਂ ਦੀ ਐਕਟਿੰਗ ਅਤੇ ਲੁੱਕ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ ਲਈ ਬੌਬੀ ਨੂੰ ਕਾਫੀ ਤਾਰੀਫ ਮਿਲੀ ਹੈ। ਇਸ ਦੇ ਨਾਲ ਹੀ ਤ੍ਰਿਪਤੀ ਡਿਮਰੀ ਨੂੰ ਵੀ ਇਸ ਫਿਲਮ ਤੋਂ ਕਾਫੀ ਸਫਲਤਾ ਮਿਲੀ ਹੈ। ਫਿਲਮ ਦੇ ਗੀਤਾਂ ਤੋਂ ਲੈ ਕੇ ਫਿਲਮ ਦੇ ਡਾਇਲਾਗ ਅਤੇ ਇਸ ਦੇ ਹੁੱਕ ਸਟੈਪ ਤੱਕ ਉਹ ਲੋਕਾਂ ‘ਚ ਕਾਫੀ ਮਸ਼ਹੂਰ ਹੋਏ ਹਨ। ਹੁਣ ਦਰਸ਼ਕ ਇਸ ਦੇ OTT ‘ਤੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments