Monday, November 2, 2026
Google search engine
HomeDeshPunjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ 13.5 ਡਿਗਰੀ ਸੈਲਸੀਅਸ ਰਿਹਾ...

Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ 13.5 ਡਿਗਰੀ ਸੈਲਸੀਅਸ ਰਿਹਾ ਘੱਟੋ-ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 1.2 ਡਿਗਰੀ ਸੈਲਸੀਅਲ ਦੀ ਗਿਰਾਵਟ ਦਰਜ ਕੀਤੀ ਗਈ।

ਪੰਜਾਬ ਦਾ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ, ਖੇਤਰ ‘ਚ ਮੌਸਮ ਆਮ ਤੌਰ ‘ਤੇ ਖੁਸ਼ਕ ਬਣਿਆ ਹੋਇਆ ਹੈ ਤੇ ਖੁਸ਼ਕ ਹਵਾਵਾਂ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਆਉਣ ਵਾਲੇ 3 ਦਿਨ ਵੀ ਸੂਬੇ ਦੇ ਮੌਸਮ ‘ਚ ਕੋਈ ਤਬਦੀਲੀ ਜਾਂ ਮੀਂਹ ਦੀ ਸੰਭਾਵਨਾ ਨਹੀਂ ਹੈ। 3, 4 ਤੇ 5 ਨਵੰਬਰ ਨੂੰ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਘੱਟੋ-ਘੱਟ ਤਾਪਮਾਨ ਆਮ ਦੀ ਕਰੀਬ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 1.2 ਡਿਗਰੀ ਸੈਲਸੀਅਲ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 13.5 ਡਿਗਰੀ ਸੈਲਸੀਅਸ ਰਿਹਾ।
ਸਟੇਸ਼ਨ
ਘੱਟੋ-ਘੱਟਤਾਪਮਾਨ (°C)
ਚੰਡੀਗੜ੍ਹ ਸਿਟੀ
15.6
ਅੰਮ੍ਰਿਤਸਰ
15.2
ਲੁਧਿਆਣਾ
14.8
ਪਟਿਆਲਾ
15.6
ਬਠਿੰਡਾ
14
ਫਰੀਦਕੋਟ
13.5
ਗੁਰਦਾਸਪੁਰ
15
ਬੱਲੋਵਾਲਸੌਂਖੜੀ (ਐਸਬੀਐਸ ਨਗਰ)
14
ਫਰੀਦਕੋਟ
15.6
ਫਤਹਿਗੜ੍ਹਸਾਹਿਬ
14.9
ਫਿਰੋਜ਼ਪੁਰ
15.7
ਗੁਰਦਾਸਪੁਰ
15.1
ਕੇਵੀਕੇਬਾਹੋਵਾਲ (ਹੁਸ਼ਿਆਰਪੁਰ)
14.6
ਜਲੰਧਰ
14.7
ਮੋਹਾਲੀ
17.4
ਕੇਵੀਕੇਪਠਾਨਕੋਟ
14

ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੀ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 32.5 ਡਿਗਰੀ ਸੈਲਸੀਅਸ ਰਿਹਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments