Friday, May 1, 2026
Google search engine
HomeCrimeKapurthala ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਡੋਨੀ ਬੱਲ ਨੇ ਲਈ...

Kapurthala ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਡੋਨੀ ਬੱਲ ਨੇ ਲਈ ਜ਼ਿੰਮੇਵਾਰੀ

Kapurthala ਦੇ ਢਿਲਵਾਂ ਇਲਾਕੇ ‘ਚ ਜੀਟੀ ਰੋਡ ‘ਤੇ ਏਵਨ ਪੈਲੇਸ ਨੇੜੇ ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਸੀ।

ਕਪੂਰਥਲਾ ‘ਚ ਸ਼ੁੱਕਰਵਾਰ ਸਵੇਰੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਦਸੇ ‘ਚ ਜਾਨ ਗਵਾਉਣ ਵਾਲਾ ਨੌਜਵਾਨ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸ ‘ਤੇ ਫਾਇਰਿੰਗ ਕੀਤੀ। ਉਹ ਗੱਡੀ ਤੋਂ ਬਾਹਰ ਵੀ ਨਹੀਂ ਨਿਕਲ ਸਕਿਆ ਤੇ ਗੋਲੀ ਲੱਗਣ ਨਾਲ ਆਪਣੀ ਸੀਟ ‘ਤੇ ਡਿੱਗ ਪਿਆ। ਉਸ ਦੀ ਮੌਕ ‘ਤੇ ਹੀ ਮੌਤ ਹੋ ਗਈ।

ਗੋਪੀ ਐਵਨ ਪੈਲੇਸ ਦੇ ਨੇੜੇ ਆਪਣੀ ਕਾਰ ਵਿੱਚ ਬੈਠਾ ਸੀ।

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਜਸਬੀਰ ਸਿੰਘ ਵਜੋਂ ਹੋਈ ਹੈ, ਜੋ ਕਿ ਜੈ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ। ਸੂਤਰਾਂ ਮੁਤਾਬਕ ਗੋਪੀ ਗੈਂਗਸਟਰ ਸੁੱਖਾ ਕਾਹਲਵਾਂ ਦਾ “ਰਾਈਟ ਹੈਂਡ” ਸੀ ਤੇ ਕਾਹਲਵਾਂ ਕਤਲ ਕੇਸ ‘ਚ ਆਖਰੀ ਗਵਾਹ ਸੀ।
ਜਾਣਕਾਰੀ ਮੁਤਾਬਕ, ਕਪੂਰਥਲਾ ਦੇ ਢਿਲਵਾਂ ਇਲਾਕੇ ‘ਚ ਜੀਟੀ ਰੋਡ ‘ਤੇ ਏਵਨ ਪੈਲੇਸ ਨੇੜੇ ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਸੀ। ਉਸੇ ਸਮੇਂ ਹਮਲਾਵਰਾਂ ਨੇ ਸਾਹਮਣੇ ਤੋਂ ਕਾਰ ਦੀ ਵਿੰਡਸ਼ੀਲਡ ‘ਤੇ ਗੋਲੀਆਂ ਚਲਾਈਆਂ। ਇੱਕ ਗੋਲੀ ਸਿੱਧੀ ਗੁਰਪ੍ਰੀਤ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਢਿਲਵਾਂ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ, ਕਪੂਰਥਲਾ ਦੇ ਮੁਰਦਾਘਰ ‘ਚ ਸ਼ੁੱਕਰਵਾਰ ਸਵੇਰੇ 3:45 ਵਜੇ ਦੇ ਕਰੀਬ ਜਮ੍ਹਾਂ ਕਰਵਾ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਮ੍ਰਿਤਕ ‘ਤੇ ਪਹਿਲਾਂ ਤਿੰਨ ਮੁਕੱਦਮੇ ਦਰਜ ਸਨ, ਜਿਨ੍ਹਾਂ ‘ਚ ਆਰਮਸ ਐਕਟ, ਡਕੈਤੀ ਤੇ ਐਨਡਪੀਸੀ ਦਾ ਮਾਮਲਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ‘ਤੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਡੋਨੀ ਬੱਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦੀ ਲਈ ਜ਼ਿੰਮੇਵਾਰੀ

ਇਸ ਦੌਰਾਨ, ਡੋਨੀ ਬੱਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਸੀ: “ਮੇਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਡੋਨੀ ਬਲ, ਮੁਹੱਬਤ ਰੰਧਾਵਾ, ਅਮਰ ਖਾਬੇ, ਪ੍ਰਭ ਦਾਸੂਵਾਲ, ਬਿੱਲਾ ਮੰਗਾ, ਤੇ ਸ਼ਗਨਪ੍ਰੀਤ।
ਅੱਜ ਢਿਲਵਾਂ ਦੇ ਗੋਪੀ ਨਿੱਝਰ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਉਹ ਸਾਡੇ ਵਿਰੋਧੀਆਂ, ਜੱਗੂ ਤੇ ਲਾਰੈਂਸ ਨਾਲ ਜੁੜਿਆ ਹੋਇਆ ਸੀ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਸ਼ਨ ਵੀ ਮਨਾਇਆ। ਉਸ ਨੇ ਸਾਡੇ ਭਰਾ ਗੋਰੇ ਦੇ ਕਾਤਲਾਂ ਨੂੰ ਪਨਾਹ ਦਿੱਤੀ ਤੇ ਸੋਸ਼ਲ ਮੀਡੀਆ ‘ਤੇ ਸਾਡੇ ਭਰਾ ਵਿੱਕੀ ਗੌਂਡਰ ਬਾਰੇ ਵੀ ਗਲਤ ਗੱਲ ਕੀਤੀ।
ਅੱਜ, ਉਸਨੂੰ ਮਾਰ ਕੇ, ਅਸੀਂ ਆਪਣੇ ਭਰਾਵਾਂ ਦਾ ਬਦਲਾ ਲਿਆ ਹੈ। ਇਹ ਵਿਅਕਤੀ ਸਾਡੇ ਭਰਾਵਾਂ ਦੇ ਘਰਾਂ ‘ਚ 40-40 ਤੋਂ ਬੰਦੇ ਲੈ ਕੇ ਆਉਂਦਾ ਸੀ। ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਬਾਰੇ ਬਕਵਾਸ ਕਰਦਾ ਹੈ, ਉਸਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਵਾਹਿਗੁਰੂ ਮਿਹਰ। ਵੇਟ ਐਂਡ ਵੈਚ, 31 ਹੋਰ ਬਾਕੀ ਹਨ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments