HomeDeshIncome Tax Department ਦੀ ਸਖ਼ਤੀ, 30 ਹਜ਼ਾਰ ਲੋਕਾਂ ਨੇ ਵਿਦੇਸ਼ਾਂ ’ਚ ਜਾਇਦਾਦ...
Income Tax Department ਦੀ ਸਖ਼ਤੀ, 30 ਹਜ਼ਾਰ ਲੋਕਾਂ ਨੇ ਵਿਦੇਸ਼ਾਂ ’ਚ ਜਾਇਦਾਦ ਦੀ ਜਾਣਕਾਰੀ ਦਿੱਤੀ
ਜੇਕਰ ਵਿਦੇਸ਼ ’ਚ ਜਾਇਦਾਦ ਹੈ ਤਾਂ ਭਲਾਈ ਇਸੇ ਵਿਚ ਹੈ ਕਿ ਇਸਦੀ ਜਾਣਕਾਰੀ ਸਰਕਾਰ ਨੂੰ ਦੇ ਦਿਓ ਤੇ ਉਸਦੇ ਹਿਸਾਬ ਨਾਲ ਆਪਣਾ ਇਨਕਮ ਟੈਕਸ ਰਿਟਰਨ ਭਰੋ।
ਜੇਕਰ ਵਿਦੇਸ਼ ’ਚ ਜਾਇਦਾਦ ਹੈ ਤਾਂ ਭਲਾਈ ਇਸੇ ਵਿਚ ਹੈ ਕਿ ਇਸਦੀ ਜਾਣਕਾਰੀ ਸਰਕਾਰ ਨੂੰ ਦੇ ਦਿਓ ਤੇ ਉਸਦੇ ਹਿਸਾਬ ਨਾਲ ਆਪਣਾ ਇਨਕਮ ਟੈਕਸ ਰਿਟਰਨ (ਆਈਟੀਆਰ) ਭਰੋ। ਦੁਨੀਆ ਦੇ 125 ਦੇਸ਼ ਭਾਰਤ ਨਾਲ ਭਾਰਤੀਆਂ ਦੀ ਵਿੱਤੀ ਜਾਇਦਾਦ ਤੇ ਬੈਂਕ ਖਾਤੇ ’ਚ ਜਾਣਕਾਰੀ ਸਾਂਝੀ ਕਰਨ ਲਈ ਰਾਜ਼ੀ ਹੋ ਗਏ ਹਨ।
ਪਿਛਲੇ ਸਾਲ ਸਤੰਬਰ ’ਚ 108 ਦੇਸ਼ਾਂ ਨੇ ਵਿੱਤ ਮੰਤਰਾਲੇ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਆਧਾਰ ’ਤੇ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਟੈਕਸਪੇਅਰਸ ਲਈ ਸਖ਼ਤੀ ਨਾਲ ਪਹਿਲਾਂ ਜਾਗਰੂਕ ਅਭਿਆਨ ਚਲਾਇਆ ਤਾਂ ਜੋ ਉਹ ਆਪਣੀ ਮਰਜ਼ੀ ਨਾਲ ਆਪਣੀ ਵਿਦੇਸ਼ੀ ਜਾਇਦਾਦ ਦਾ ਖੁਲਾਸਾ ਕਰਦੇ ਹੋਏ ਰਿਵਾਈਜ਼ਡ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਣ।
ਵਿਦੇਸ਼ ’ਚ ਜਾਇਦਾਦ ਰੱਖਣ ਵਾਲੇ 19,501 ਟੈਕਸਪੇਅਰਜ਼ ਨੂੰ ਈਮੇਲ ਤੇ ਐੱਸਐੱਮਐੱਸ ਰਾਹੀਂ ਉਨ੍ਹਾਂ ਨੂੰ ਜਾਇਦਾਦ ਦੇ ਖ਼ੁਲਾਸੇ ਨੂੰ ਲੈ ਕੇ ਸੰਦੇਸ਼ ਭੇਜਿਆ ਗਿਆ। ਇਨ੍ਹਾਂ ਟੈਕਸਪੇਅਰਜ਼ ਦੀ ਵਿਦੇਸ਼ ’ਚ ਚੰਗੀ ਖਾਸੀ ਜਾਇਦਾਦ ਹੈ ਜਾਂ ਉੱਥੋਂ ਦੇ ਬੈਂਕਾਂ ’ਚ ਜਮ੍ਹਾ ਰਕਮ ਤੋਂ ਉਨ੍ਹਾਂ ਨੂੰ ਚੰਗੀ ਆਮਦਨ ਹੋ ਰਹੀ ਹੈ।
ਇਸ ਤਰ੍ਹਾਂ ਦੇ ਅਭਿਆਨ ਦਾ ਨਤੀਜਾ ਇਹ ਹੋਇਆ 30,161 ਟੈਕਸਪੇਅਰਜ਼ ਨੇ ਇਹ ਸਵੀਕਾਰ ਕੀਤਾ ਕਿ ਵਿਦੇਸ਼ ’ਚ ਉਨ੍ਹਾਂ ਦੀ ਜਾਇਦਾਦ ਹੈ। ਸਾਰੇ 30,161 ਟੈਕਸਪੇਅਰਜ਼ ਨੇ 29,208 ਕਰੋੜ ਮੁੱਲ ਦੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ 1089 ਕਰੋੜ ਦੀ ਹੋਰ ਵਿਦੇਸ਼ੀ ਆਮਦਨ ਦੀ ਵੀ ਗੱਲ ਸਵੀਕਾਰ ਕੀਤੀ ਹੈ। 6,734 ਟੈਕਸਪੇਅਰਜ਼ ਨੇ ਤਾਂ ਆਪਣਾ ਰਿਹਾਇਸ਼ੀ ਪਤਾ ਬਦਲਦੇ ਹੋਏ ਖੁਦ ਨੂੰ ਪਰਵਾਸੀ ਕਰਾਰ ਦੇ ਦਿੱਤਾ ਹੈ।