Wednesday, October 28, 2026
Google search engine
HomeCrimeLudhiana Crime : ਲੁਧਿਆਣਾ ਤੋਂ ਕੋਕੀਨ ਬਰਾਮਦ,ਪੁਲਿਸ ਨੇ ਦੋ ਮੁਲਜ਼ਮ ਕੀਤੇ ਕਾਬੂ

Ludhiana Crime : ਲੁਧਿਆਣਾ ਤੋਂ ਕੋਕੀਨ ਬਰਾਮਦ,ਪੁਲਿਸ ਨੇ ਦੋ ਮੁਲਜ਼ਮ ਕੀਤੇ ਕਾਬੂ

ਪੁਲਿਸ ਨੇ ਦੇਖਿਆ ਕਿ ਗਲੀ ਦੇ ਮੋੜ ਤੇ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਖੜੇ ਸਨ । ਮੁਲਜਮ ਪੁਲਿਸ ਨੂੰ ਦੇਖ ਕੇ ਉਥੋਂ ਇਕਦਮ ਭੱਜਣ ਲੱਗੇ ।

 ਲੁਧਿਆਣਾ ਪੁਲਿਸ ਨੇ ਥਾਣਾ ਦਰੇਸੀ ਦੇ ਇਲਾਕੇ ਅਧੀਨ ਆਉਂਦੇ ਕੁਲਦੀਪ ਨਗਰ ਚੋਂ 23 ਗ੍ਰਾਮ ਕੋਕੀਨ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਗੁੱਜਰ ਕਲੋਨੀ ਦੇ ਵਾਸੀ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਵੱਜੋਂ ਹੋਈ ਹੈ। ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕੁਲਦੀਪ ਨਗਰ ਗਲੀ ਨੰਬਰ 3ਦੇ ਕੋਲ ਮੌਜੂਦ ਸੀ ।
ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਗਲੀ ਦੇ ਮੋੜ ਤੇ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਖੜੇ ਸਨ । ਮੁਲਜਮ ਪੁਲਿਸ ਨੂੰ ਦੇਖ ਕੇ ਉਥੋਂ ਇਕਦਮ ਭੱਜਣ ਲੱਗੇ । ਸ਼ੱਕ ਪੈਣ ਤੇ ਜਦ ਮੁਲਜਮਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਦੋਵਾਂ ਦੇ ਕਬਜ਼ੇ ਚੋਂ 23 ਗ੍ਰਾਮ ਕੋਕੀਨ ਮਿਲੀ । ਪੁਲਿਸ ਨੇ ਮੁਲਜਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments