Tuesday, October 27, 2026
Google search engine
HomeDeshPassport ਨਿਯਮਾਂ 'ਚ ਕੇਂਦਰ ਸਰਕਾਰ ਨੇ ਕੀਤੀ ਸੋਧ, ਜਾਣੋ ਕੀ ਹੈ ਨਵਾਂ...

Passport ਨਿਯਮਾਂ ‘ਚ ਕੇਂਦਰ ਸਰਕਾਰ ਨੇ ਕੀਤੀ ਸੋਧ, ਜਾਣੋ ਕੀ ਹੈ ਨਵਾਂ ਨਿਯਮ

Passport ਨਿਯਮ, 1980 ਵਿੱਚ ਇਸ ਹਫ਼ਤੇ ਇੱਕ ਅਧਿਕਾਰਿਕ ਨੋਟ ਜਾਰੀ ਕਰਕੇ ਸੋਧ ਕੀਤੀ ਗਈ ਹੈ।

 ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਦੇ ਤਹਿਤ, ਇੱਕ ਅਕਤੂਬਰ, 2023 ਜਾਂ ਉਸ ਤੋਂ ਬਾਅਦ ਜਨਮੇ ਅਰਜ਼ੀਦਾਰਾਂ ਲਈ ਜਨਮ ਮਿਤੀ ਦਾ ਇੱਕਮਾਤਰ ਸਬੂਤ ਸਿਰਫ ਉਚਿਤ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਗਿਆ ਜਨਮ ਪ੍ਰਮਾਣ ਪੱਤਰ ਹੀ ਹੋਵੇਗਾ।

ਪਾਸਪੋਰਟ ਨਿਯਮ, 1980 ਵਿੱਚ ਇਸ ਹਫ਼ਤੇ ਇੱਕ ਅਧਿਕਾਰਿਕ ਨੋਟ ਜਾਰੀ ਕਰਕੇ ਸੋਧ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰਿਕ ਰਾਜਪੱਤਰ ਵਿੱਚ ਸੋਧ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਵੇਂ ਨਿਯਮ ਲਾਗੂ ਹੋ ਜਾਣਗੇ।

ਨਵੇਂ ਮਾਪਦੰਡਾਂ ਅਨੁਸਾਰ, ਜਨਮ ਅਤੇ ਮੌਤ ਰਜਿਸਟਰਾਰ, ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਅਧਿਨਿਯਮ, 1969 ਦੇ ਤਹਿਤ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਨੂੰ ਇੱਕ ਅਕਤੂਬਰ, 2023 ਤੋਂ ਬਾਅਦ ਜਨਮ ਲੈਣ ਵਾਲੇ ਵਿਅਕਤੀਆਂ ਲਈ ਜਨਮ ਮਿਤੀ ਦੇ ਸਬੂਤ ਵਜੋਂ ਸਵੀਕਾਰਿਆ ਜਾਵੇਗਾ।
ਹੋਰ ਅਰਜ਼ੀਦਾਰ ਜਨਮ ਮਿਤੀ ਦੇ ਸਬੂਤ ਵਜੋਂ ਵਿਕਲਪਿਕ ਦਸਤਾਵੇਜ਼, ਜਿਵੇਂ ਕਿ ਡਰਾਈਵਿੰਗ ਲਾਇਸੈਂਸ ਜਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments