Monday, October 19, 2026
Google search engine
HomeDeshValtoha ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ...

Valtoha ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ।

ਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਸਵਾਲਾਂ ਵਿੱਚ ਬਣੀ ਹੋਈ ਹੈ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਨੂੰ ਜੱਥੇਦਾਰ ਨੇ ਵਲਟੋਹਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਲਟੋਹਾ ਨੇ ਖੁਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ।’
ਅਮਿਤ ਸ਼ਾਹ ਨਾਲ ਵੀ ਹੋਈ ਗੱਲ
ਵਾਇਰਲ ਹੋ ਰਹੀ ਵੀਡੀਓ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮੇਰਾ (ਗਿਆਨੀ ਹਰਪ੍ਰੀਤ ਸਿੰਘ ਦਾ) ਨੰਬਰ ਅਮਿਤ ਸ਼ਾਹ ਦੇ ਪੀ.ਏ. ਕੋਲ ਚਲਾ ਗਿਆ ਅਤੇ ਉਹਨਾਂ ਦਾ (ਅਮਿਤ ਸ਼ਾਹ ਦਾ) ਨੰਬਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਆ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments