Monday, October 19, 2026
Google search engine
HomeDeshਲੁਧਿਆਣਾ 'ਚ ਵੱਡਾ ਹਾਦਸਾ, ਘਰ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ,...

ਲੁਧਿਆਣਾ ‘ਚ ਵੱਡਾ ਹਾਦਸਾ, ਘਰ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ ਸੱਤ ਝੁਲਸੇ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਇੱਕ ਵਿਹੜੇ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ l

ਗੈਰ-ਕਾਨੂੰਨੀ ਢੰਗ ਨਾਲ ਵੱਡੇ ਸਿਲੰਡਰਾਂ ‘ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਵਾਲੀ ਥਾਂ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ l ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਇੱਕ ਵਿਹੜੇ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ l ਹਾਦਸਾ ਇੰਨਾ ਭਿਆਨਕ ਸੀ ਕਿ ਵਿਹੜੇ ਦੇ ਕੁਝ ਕਮਰੇ ਅੱਗ ਦੀ ਲਪੇਟ ਵਿੱਚ ਆ ਗਏ l ਇਸ ਹਾਦਸੇ ਦੌਰਾਨ ਸੱਤ ਵਰ੍ਹਿਆਂ ਦੀ ਬੱਚੀ ਸਮੇਤ ਕੁੱਲ ਸੱਤ ਲੋਕ ਝੁਲਸ ਗਏ ਹਨ l ਸੂਤਰਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ‘ਤੇ ਪਿਛਲੇ ਕਾਫੀ ਸਮੇਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਭਰੀ ਜਾਂਦੀ ਸੀ ਤੇ ਇਸ ਹਾਦਸੇ ਦਾ ਕਾਰਨ ਵੀ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਭਰਨ ਦਾ ਹੀ ਨਤੀਜਾ ਹੈ l ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪਾਣੀ ਨਾਲ ਅੱਗ ਬਝਾਉਣੀ ਸ਼ੁਰੂ ਕੀਤੀ। ਜ਼ਖਮੀ ਹੋਈ ਔਰਤ ਦੀ ਪਛਾਣ ਫੂਲਵਤੀ (34) ਅਤੇ ਉਸ ਦੀ ਬੇਟੀ ਸ਼ਿਵਾਨੀ ਵਜੋਂ ਹੋਈ ਹੈ l ਮਾਂ-ਧੀ ਸਮੇਤ ਪੰਜ ਹੋਰ ਵਿਅਕਤੀ ਵੀ ਇਸ ਹਾਦਸੇ ਵਿੱਚ ਝੁਲਸੇ ਹਨ l ਫਿਲਹਾਲ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments