ਕੇਂਦਰੀ ਮੁਲਾਜ਼ਮਾਂ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ, ਯੂਨੀਅਨ ਕੈਬਨਿਟ ਨੇ DA Hike ‘ਤੇ ਲਾਈ ਮੋਹਰ
ਕੇਂਦਰੀ ਮੁਲਾਜ਼ਮਾਂ ਨੂੰ ਜਲਦ ਹੀ ਸਰਕਾਰ ਤੋਂ ਖੁਸ਼ਖਬਰੀ ਮਿਲ ਸਕਦੀ ਹੈ। ਜੀ ਹਾਂ ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਡੀਏ ਵਾਧੇ (DA Hike) ਨੂੰ ਲੈ ਕੇ ਫੈਸਲਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ‘ਚ 3 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਜੇਕਰ ਮੰਤਰੀ ਮੰਡਲ ਸੱਚਮੁੱਚ ਹੀ ਮਹਿੰਗਾਈ ਭੱਤੇ ‘ਚ 3 ਫੀਸਦੀ ਵਾਧਾ ਕਰ ਦਿੰਦਾ ਹੈ ਤਾਂ ਮੁਲਾਜ਼ਮਾਂ ਨੂੰ ਹੁਣ ਡੀਏ ਦੀ ਬੇਸਿਕ ਤਨਖਾਹ ਦਾ 53 ਫੀਸਦੀ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ‘ਚ ਮੁਲਾਜ਼ਮਾਂ ਨੂੰ ਬੇਸਿਕ ਤਨਖਾਹ ਦਾ 50 ਫੀਸਦੀ ਮਹਿੰਗਾਈ ਭੱਤਾ ਮਿਲਦਾ ਹੈ।
ਕਿੰਨੇ ਮੁਲਾਜ਼ਮਾਂ ਨੂੰ ਹੋਵੇਗਾ ਲਾਭ ?
ਕੇਂਦਰੀ ਮੰਤਰੀ ਮੰਡਲ ਮਹਿੰਗਾਈ ਭੱਤੇ ਨੂੰ ਵਧਾਉਣ ਦਾ ਫੈਸਲਾ ਲੈਂਦੀ ਹੈ ਤਾਂ ਇਸ ਨਾਲ 68 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਲਗਪਗ 42 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਵਧੀ ਹੋਈ ਤਨਖਾਹ/ਪੈਨਸ਼ਨ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3 ਮਹੀਨਿਆਂ ਦਾ ਬਕਾਇਆ ਵੀ ਮਿਲੇਗਾ।
ਸਾਲ ‘ਚ ਦੋ ਵਾਰ ਲਾਗੂ ਹੁੰਦਾ ਹੈ DA
ਕੇਂਦਰ ਸਰਕਾਰ ਹਰ ਸਾਲ ਦੋ ਵਾਰ (ਜਨਵਰੀ ਤੇ ਜੁਲਾਈ) ਮਹਿੰਗਾਈ ਭੱਤੇ ਸਬੰਧੀ ਫੈਸਲਾ ਲੈਂਦੀ ਹੈ। ਜਨਵਰੀ ਲਈ ਮਹਿੰਗਾਈ ਭੱਤੇ ਦੇ ਵਾਧੇ ਦਾ ਐਲਾਨ ਮਾਰਚ ਤੇ ਅਪ੍ਰੈਲ ਦੇ ਵਿਚਕਾਰ ਕੀਤਾ ਜਾਂਦਾ ਹੈ, ਜਦਕਿ ਜੁਲਾਈ ਲਈ ਮਹਿੰਗਾਈ ਭੱਤੇ ਦਾ ਫੈਸਲਾ ਸਤੰਬਰ-ਅਕਤੂਬਰ ‘ਚ ਐਲਾਨਿਆ ਜਾਂਦਾ ਹੈ। ਮਹਿੰਗਾਈ ਭੱਤੇ ‘ਚ ਵਾਧੇ ਦੇ ਐਲਾਨ ਦੇ ਨਾਲ-ਨਾਲ ਸਰਕਾਰ ਮੁਲਾਜ਼ਮਾਂ ਨੂੰ ਬਕਾਏ ਵੀ ਦਿੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਲਾਈਫਸਟਾਈਲ ਨੂੰ ਮੈਂਟੇਨ ਰੱਖਣ ਲਈ ਮਹਿੰਗਾਈ ਭੱਤੇ ‘ਚ ਵਾਧਾ ਕਰਦੀ ਹੈ। AICPI ਸੂਚਕ ਅੰਕ ਦੇ ਆਧਾਰ ‘ਤੇ ਹਰ ਛੇ ਮਹੀਨਿਆਂ ਬਾਅਦ DA ਦੀ ਗਣਨਾ ਕੀਤੀ ਜਾਂਦੀ ਹੈ।





