Wednesday, November 27, 2024
Google search engine
HomeDeshPanchayat Elections: ਪੂਰੇ ਸਟਾਫ ਦੀ ਲਾ’ਤੀ ਚੋਣਾਂ ’ਚ ਡਿਊਟੀ, ਦੋ ਦਿਨ ਬੰਦ...

Panchayat Elections: ਪੂਰੇ ਸਟਾਫ ਦੀ ਲਾ’ਤੀ ਚੋਣਾਂ ’ਚ ਡਿਊਟੀ, ਦੋ ਦਿਨ ਬੰਦ ਰਿਹਾ ਬੈਂਕ, ਗੇਟ ‘ਤੇ ਲਟਕਦਾ ਰਿਹਾ ਤਾਲਾ

ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਪੰਚਾਇਤ ਚੋਣਾਂ ਹੋਣਗੀਆਂ, ਜਿਸ ਨੂੰ ਲੈ ਕੇ ਜਿੱਥੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।

ਸ਼ਹਿਰ ਦੇ ਹੋਟਲ ਬਾਜ਼ਾਰ ਪੁਰਾਣੀ ਕੋਰਟ ਰੋਡ ’ਤੇ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ 9 ਤੇ 11 ਅਕਤੂਬਰ ਨੂੰ ਬੰਦ ਰਹੀ। ਇਸ ਦਾ ਕਾਰਨ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਸਟਾਫ ਦੇ ਜ਼ਿਆਦਾਤਰ ਸਟਾਫ ਦੀ ਚੋਣ ਡਿਊਟੀ ਲੱਗਣਾ ਹੈ ਜਿਸ ਕਾਰਨ ਹੁਣ 14 ਅਕਤੂਬਰ ਦੇ ਬੈਂਕ ਖੁੱਲ੍ਹਣ ਨੂੰ ਲੈ ਕੇ ਵੀ ਖ਼ਦਸ਼ਾ ਹੈ।

ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਪੰਚਾਇਤ ਚੋਣਾਂ ਹੋਣਗੀਆਂ, ਜਿਸ ਨੂੰ ਲੈ ਕੇ ਜਿੱਥੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਥੇ ਬੈਂਕ ਕਰਮਚਾਰੀਆਂ ਨੂੰ ਵੀ ਇਸ ਪ੍ਰਕਿਰਿਆ ’ਚ ਸ਼ਾਮਲ ਕੀਤਾ ਗਿਆ ਹੈ। ਇਸੇ ਕੜੀ ’ਚ ਯੂਨੀਅਨ ਬੈਂਕ ਆਫ ਇੰਡੀਆ ਦੇ ਸਟਾਫ ਨੂੰ ਸ਼ਾਮਲ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੈਂਕ ’ਚ 7 ਦੇ ਲਗਪਗ ਪ੍ਰਮੁੱਖ ਸਟਾਫ ਹੈ ਜਿਸ ਵਿਚੋਂ ਪੰਜ ਦੀ ਚੋਣ ਡਿਊਟੀ ਲਗਾ ਦਿੱਤੀ ਗਈ ਹੈ ਜਿਸ ਕਾਰਨ 9 ਤੇ 11 ਅਕਤੂਬਰ ਨੂੰ ਬੈਂਕ ਬ੍ਰਾਂਚ ਦੇ ਬੰਦ ਹੋਣ ਨਾਲ ਗਾਹਕਾਂ ਨੂੰ ਪਰੇਸ਼ਾਨੀ ਹੋਵੇਗੀ। ਇਸ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਆਦਤਰ ਸਟਾਫ ਦੀ ਡਿਊਟੀ ਚੋਣਾਂ ਵਿਚ ਲੱਗੇ ਹੋਣ ਕਾਰਨ ਬੈਂਕ ਦੋ ਦਿਨ ਬੰਦ ਰਿਹਾ।

ਉਨ੍ਹਾਂ ਕਿਹਾ ਕਿ ਬੈਂਕ ਦੇ ਸਮੂਹ ਸਟਾਫ ਦੀ ਚੋਣ ਡਿਊਟੀ ਲਗਾਏ ਜਾਣ ਸਬੰਧੀ ਉਨ੍ਹਾਂ ਦੇ ਐੱਸਡੀਐੱਮ ਦਫਤਰ ਤੇ ਚੋਣ ਦਫਤਰ ਫਾਜ਼ਿਲਕਾ ’ਚ ਈਮੇਲ ਕਰਕੇ ਦੱਸਿਆ ਗਿਆ ਸੀ ਅਤੇ ਬੈਂਕ ਦੇ ਅੱਧੇ ਸਟਾਫ ਨੂੰ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਕਿ ਬੈਂਕ ਦਾ ਕੰਮ ਵੀ ਨਿਰਵਿਘਨ ਚੱਲਦਾ ਰਹੇ। ਹਾਲਾਂਕਿ ਇਸ ਦੌਰਾਨ ਦੋ ਮਹਿਲਾ ਸਟਾਫ ਦੀ ਹੋਰ ਬੈਂਕ ’ਚ ਡਿਊਟੀ ਜ਼ਰੂਰ ਲਗਾਈ ਗਈ।

ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨੀ ਨਹੀਂ ਹੈ ਕਿ 14 ਅਕਤੂਬਰ ਨੂੰ ਬੈਂਕ ਚਾਲੂ ਹੋਵੇਗਾ ਜਾਂ ਨਹੀਂ, ਕਿਉਂਕਿ ਕਰਮਚਾਰੀਆਂ ਨੂੰ ਚੋਣ ਸਮੱਗਰੀ ਇਕੱਠੀ ਕਰਨੀ ਹੈ ਅਤੇ ਆਪਣੇ-ਆਪਣੇ ਮਤਦਾਨ ਕੇਂਦਰਾਂ ’ਤੇ ਜਾਣਾ ਹੈ।

ਫਿਲਹਾਲ ਦੁਪਹਿਰ ਤੱਕ ਡਿਊਟੀ ’ਚ ਅੱਧੇ ਸਟਾਫ ਨੂੰ ਰਾਹਤ ਦੇਣ ਸਬੰਧੀ ਜਦੋਂ ਏਡੀਸੀ ਡੀ ਸੁਭਾਸ਼ ਚੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਬੈਂਕਾਂ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਜਿਸ ਸਬੰਧੀ ਬੈਂਕ ਨੂੰ ਸੁਚਾਰੂ ਚਲਾਉਣ ਲਈ ਕੁਝ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments