HomeCrimeLudhiana Civil Hospital: ਲੁਧਿਆਣਾ ਹਸਪਤਾਲ ‘ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ... CrimeDeshlatest NewsPanjab Ludhiana Civil Hospital: ਲੁਧਿਆਣਾ ਹਸਪਤਾਲ ‘ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ ਬਦਤਮੀਜੀ ਦੇ ਲੱਗੇ ਇਲਜ਼ਾਮ By admin September 9, 2024 0 144 Share FacebookTwitterPinterestWhatsApp ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੰਸੀ ਵਿੱਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਲੜਾਈ ਤੋਂ ਬਾਅਦ ਦੋ ਧਿਰਾ ਐਮਐਲਆਰ ਲੈਣ ਲਈ ਆਇਆ ਸਨ। ਹਸਪਤਾਲ ਵਿੱਚ ਹੀ ਦੋਵੇਂ ਧਿਰਾ ਆਪਸ ਚ ਲੜ੍ਹਣ ਲੱਗ ਪਈਆਂ। ਵੀਡੀਓ ‘ਚ ਡਿਊਟੀ ‘ਤੇ ਤਾਇਨਾਲ ਪੁਲਿਸ ਅਧਿਕਾਰੀ ਨਾਲ ਵੀ ਉਲਝਦੇ ਨਜ਼ਰ ਆਏ ਹਨ। ਡਿਊਟੀ ਦੇ ਤਾਇਨਾਤ ਡਾਕਟਰ ਨੇ ਸੁਰੱਖਿਆ ਨੂੰ ਲੈ ਕੇ ਮੁੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ । ਲੁਧਿਆਣਾ ਦੇ ਸਿਵਲ ਹਸਪਤਾਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਾਈ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੀਆਂ ਦੋਵੇਂ ਪਾਰਟੀਆਂ ਉੱਥੇ ਹੀ ਸਾਹਮਣੇ ਹੋ ਗਈਆਂ। ਜਿੱਥੇ ਐਮਰਜੇਂਸੀ ਦੇ ਵਿੱਚ ਡਾਕਟਰ ਵੱਲੋਂ ਉਹਨਾਂ ਨੂੰ ਇਲਾਜ ਕਰਵਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੂਸਰੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਡਾਕਟਰ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਇੱਥੇ ਬਾਹਰ ਖੜੇ ਪੁਲਿਸ ਅਧਿਕਾਰੀ ਜਦੋਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨਾਲ ਵੀ ਉਲਝਦੇ ਨਜ਼ਰ ਆਏ। ਡਾਕਟਰਾਂ ਨੇ ਕੀਤੀ ਸੁਰੱਖਿਆ ਦੀ ਮੰਗ ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਲਾਜ ਕਰਵਾਉਣ ਲਈ ਆਏ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ। ਉਹਨਾਂ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨਾਲ ਬਦਤਮੀਜ਼ੀ ਕਰਦੇ ਹੋਏ ਉਹਨਾਂ ਉੱਪਰ ਦੂਸਰੀ ਪਾਰਟੀ ਨਾਲ ਮਿਲਣ ਦੇ ਇਲਜ਼ਾਮ ਵੀ ਲਗਾਏ ਗਏ ਹਨ। ਡਿਊਟੀ ਕਰ ਰਹੀ ਡਾਕਟਰ ਨੇ ਕਿਹਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਡਿਊਟੀ ਕਰਦੇ ਹਨ, ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਪੁਲਿਸ ਕਰਮਚਾਰੀ ਉਨਾਂ ਦੇ ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਆਇਆ। ਅਖੀਰ ਉਹਨਾਂ ਦੇ ਦਰਜਾ ਚਾਰ ਕਰਮਚਾਰੀ ਨੇ ਹੀ ਨੌਜਵਾਨਾਂ ਨੂੰ ਬਾਹਰ ਕੱਢਿਆ। Share FacebookTwitterPinterestWhatsApp Previous articleAkal Takhat Sahib: ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਢੀਂਡਸਾ ਤੇ ਜਗੀਰ ਕੌਰ, ਦੇਣਗੇ ਸਪਸ਼ਟੀਕਰਨNext articleਸਿਆਸਤ ‘ਚ ਆਉਣਗੇ ”ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ”, ਹੋ ਸਕਦੇ ਹਨ ਕਾਂਗਰਸ ‘ਚ ਸ਼ਾਮਲ adminhttps://punjabbuzz.com/Punjabi RELATED ARTICLES latest News Nabha ਦੇ Jagsher Singh Khangura ਨੇ ਬੈਡਮਿੰਟਨ ‘ਚ ਵਿਸ਼ਵ ਪੱਧਰ ‘ਤੇ ਚਮਕਾਇਆ ਪੰਜਾਬ ਦਾ ਨਾਂ October 19, 2026 latest News ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ IAS ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼ October 19, 2026 latest News Jalandhar ਵਿੱਚ ਪਾਲਤੂ ਕੁੱਤੇ ਨੇ ਬੱਚੇ ‘ਤੇ ਹਮਲਾ ਕੀਤਾ: ਦਾਦੀ ਉਸਨੂੰ ਡੰਡੇ ਨਾਲ ਕੁੱਟਦੀ ਹੈ ਅਤੇ ਭਜਾਉਂਦੀ ਹੈ; ਪਰਿਵਾਰ ਦਾ ਦਾਅਵਾ ਹੈ ਕਿ ਇਸਨੇ... October 19, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Nabha ਦੇ Jagsher Singh Khangura ਨੇ ਬੈਡਮਿੰਟਨ ‘ਚ ਵਿਸ਼ਵ ਪੱਧਰ ‘ਤੇ ਚਮਕਾਇਆ ਪੰਜਾਬ ਦਾ ਨਾਂ October 19, 2026 ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ IAS ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼ October 19, 2026 Jalandhar ਵਿੱਚ ਪਾਲਤੂ ਕੁੱਤੇ ਨੇ ਬੱਚੇ ‘ਤੇ ਹਮਲਾ ਕੀਤਾ: ਦਾਦੀ ਉਸਨੂੰ ਡੰਡੇ ਨਾਲ ਕੁੱਟਦੀ ਹੈ ਅਤੇ ਭਜਾਉਂਦੀ ਹੈ; ਪਰਿਵਾਰ ਦਾ ਦਾਅਵਾ ਹੈ ਕਿ ਇਸਨੇ... October 19, 2026 Punjab Congress ਪ੍ਰਧਾਨ ਨੇ Chintpurni Temple ਵਿਖੇ ਮੱਥਾ ਟੇਕਿਆ: Pargat Singh ਨੇ ਖੁਸ਼ਹਾਲੀ ਲਈ ਅਰਦਾਸ ਕੀਤੀ October 19, 2026 Load more Recent Comments