Tuesday, October 20, 2026
Google search engine
HomeDeshਪੋਸਟ ਆਫਿਸ ਸਕੀਮ 'ਚ ਨਿਵੇਸ਼ ਦੇ ਨਿਯਮਾਂ 'ਚ ਬਦਲਾਅ,

ਪੋਸਟ ਆਫਿਸ ਸਕੀਮ ‘ਚ ਨਿਵੇਸ਼ ਦੇ ਨਿਯਮਾਂ ‘ਚ ਬਦਲਾਅ,

ਹੁਣ ਇਹ ਕੰਮ ਹੋਵੇਗਾ ਲਾਜ਼ਮੀ

ਪੋਸਟ ਆਫਿਸ ਬਚਤ ਸਕੀਮਾਂ ਨਿਵੇਸ਼ਕਾਂ ਨੂੰ ਚੰਗਾ ਵਿਆਜ ਦਿੰਦੀਆਂ ਹਨ। ਇਨ੍ਹਾਂ ਵਿਚ ਪੈਸਾ ਸੁਰੱਖਿਅਤ ਰਹਿੰਦਾ ਹੈ। ਇਸ ਕਾਰਨ ਲੋਕ ਪੋਸਟ ਆਫਿਸ ਸੇਵਿੰਗ ਸਕੀਮਾਂ ‘ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਰਿਟਰਨ ਦੇ ਨਾਲ ਨਿਵੇਸ਼ ਦੇ ਨਿਯਮ ਤੇ ਸ਼ਰਤਾਂ ਵੱਖਰੀਆਂ ਹੋ ਸਕਦੀਆਂ ਹਨ। ਹਾਲਾਂਕਿ ਇਕ ਨਿਯਮ ਹਰ ਗਾਹਕ ਲਈ ਇੱਕੋ ਜਿਹਾ ਹੁੰਦਾ ਹੈ। ਯਾਨੀ ਪੈਨ ਤੇ ਆਧਾਰ ਕਾਰਡ ਬਾਰੇ ਜਾਣਕਾਰੀ ਦੇਣੀ ਹੈ। ਕਿਸੇ ਵੀ ਪੋਸਟ ਆਫਿਸ ਸਕੀਮ ‘ਚ ਨਿਵੇਸ਼ ਕਰਨ ਲਈ ਪੈਨ ਕਾਰਡ ਤੇ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਜੇਕਰ ਇਨ੍ਹਾਂ ਦੋ ਦਸਤਾਵੇਜ਼ਾਂ ‘ਚ ਕੋਈ ਅੰਤਰ ਹੈ ਜਿਵੇਂ ਕਿ ਨਾਮ ਜਾਂ ਜਨਮ ਮਿਤੀ ਤਾਂ ਪੋਸਟ ਆਫਿਸ ਸਕੀਮ ਵਿੱਚ ਨਿਵੇਸ਼ ਕਰਨ ਦੇ ਯੋਗ ਨਹੀਂ ਹੋ। ਪੈਨ ਕਾਰਡ ਦੇ ਮਾਨਤਾ ਲਈ ਕੋਰ ਬੈਂਕ ਸਲਿਊਸ਼ਨ ਸਿਸਟਮ ਨੂੰ ਪ੍ਰੋਟੀਨ ਈ-ਗੌਵ ਟੈਕਨੌਲੋਜਿਜ਼ ਲਿਮਟਿਡ ਨਾਲ ਜੋੜਿਆ ਗਿਆ ਹੈ। ਪ੍ਰੋਟੀਨ ਪ੍ਰਕਿਰਿਆ ਨਾਲ ਜਿਹੜੀ ਜਾਣਕਾਰੀ ਮਿਲਦੀ ਹੈ। ਉਸ ਦੇ ਆਧਾਰ ‘ਤੇ ਪੈਨ ਕਾਰਡ ਨੂੰ ਫਿਨੇਕਲ ‘ਚ ਵੈਲਿਡ ਕੀਤਾ ਜਾਂਦਾ ਹੈ। ਬੀਤੇ ਦਿਨੀਂ ਡਾਕਘਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਦੇ ਅਨੁਸਾਰ, ਪੈਨ ਵੈਰੀਫਿਕੇਸ਼ਨ ਸੰਬੰਧੀ ਸਿਸਟਮ ‘ਚ 1 ਮਈ, 2024 ਨੂੰ ਸੋਧਿਆ ਗਿਆ। ਪੋਸਟ ਆਫਿਸ ਇਨਕਮ ਟੈਕਸ ਵਿਭਾਗ ਤੋਂ ਗਾਹਕ ਦੀ ਜਾਣਕਾਰੀ ਦੀ ਪੁਸ਼ਟੀ ਕਰੇਗਾ। ਨਾਲ ਹੀ, ਇਸ ਦੇ ਜ਼ਰੀਏ ਇਹ ਪਤਾ ਲਗਾਇਆ ਜਾਵੇਗਾ ਕਿ ਆਧਾਰ ਦੇ ਨਾਲ ਨਾਮ ਤੇ ਜਨਮ ਮਿਤੀ ਇੱਕੋ ਹੈ ਜਾਂ ਨਹੀਂ। ਜੇਕਰ ਦੋਵੇਂ ਵੇਰਵੇ ਕਰਾਸ ਚੈਕ ਵਿੱਚ ਮੇਲ ਨਹੀਂ ਖਾਂਦੇ ਤਾਂ ਗਾਹਕ ਨਿਵੇਸ਼ ਨਹੀਂ ਕਰ ਸਕਦਾ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਸ ਨੂੰ ਕਰਵਾ ਲਓ। ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਾ ਕਰਨ ਦੇ ਨੁਕਸਾਨ ਹਨ। ਇਸ ਕਾਰਨ ਤੁਹਾਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲੇਗਾ। ਨਾਲ ਹੀ ਬੀਮਾ, ਮਿਊਚਲ ਫੰਡ ਜਾਂ ਹੋਰ ਸਕੀਮਾਂ ‘ਚ ਨਿਵੇਸ਼ ਕਰਨ ਦੇ ਯੋਗ ਨਹੀਂ ਹੋਵੋਗੇ। ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤਾਂ ਰਿਫੰਡ ਵੀ ਖਾਤੇ ‘ਚ ਕ੍ਰੈਡਿਟ ਨਹੀਂ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments