HomeDeshPatiala ਜ਼ਿਲ੍ਹੇ ਦੇ 8 ਪਿੰਡ Mohali ਜ਼ਿਲ੍ਹੇ 'ਚ ਸ਼ਾਮਲ, Notification ਜਾਰੀ,...
Patiala ਜ਼ਿਲ੍ਹੇ ਦੇ 8 ਪਿੰਡ Mohali ਜ਼ਿਲ੍ਹੇ ‘ਚ ਸ਼ਾਮਲ, Notification ਜਾਰੀ, ਦੇਖੋ ਲਿਸਟ
ਇਸ ਸਬੰਧੀ ਗੱਲ ਕਰਨ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ।
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਅੱਠ ਪਿੰਡਾਂ ਨੂੰ ਜ਼ਿਲ੍ਾ ਮੋਹਾਲੀ ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ ਹੈ। ਇਸ ਲਈ ਅਡੀਸ਼ਨਲ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਮਾਣਕਪੁਰ ਹੱਦਬਸਤ ਨੰਬਰ 272, ਗੱਜੂਖੇੜਾ ਹੱਦਬਸਤ 279, ਉਰਨਾ ਹੱਦਬਸਤ 2 ,ਚੰਗੇੜਾ ਹੱਦਬਸਤ 243, ਉੱਚਾ ਖੇੜਾ ਹੱਦਬਸਤ 271, ਗੁਰਦਿੱਤਪੁਰਾ ਹਦਬਸਤ 268, ਹਰਦਿੱਤਪੁਰਾ ਹਦਬਸਤ 270 ਅਤੇ ਲਾਹਲਾ ਹੱਦਬਸਤ 267 ਨੂੰ ਮੋਹਾਲੀ ਜ਼ਿਲ੍ਹੇ ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ ਹੈ ਇਸ ਸਬੰਧੀ ਗੱਲ ਕਰਨ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਇਸ ਤੋਂ ਬਾਅਦ ਡੀਸੀ ਪਟਿਆਲਾ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਮਿਲ ਕੇ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਹੋਣਗੀਆਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
