Tuesday, April 28, 2026
Google search engine
HomeCrimeਹਰਿਆਣਾ ’ਚ ਕਿਡਨੀ ਟਰਾਂਸਪਲਾਂਟ ਕਰਾਉਣ ਵਾਲੇ ਕੌਮਾਂਤਰੀ ਰੈਕੇਟ ਦਾ ਖ਼ੁਲਾਸਾ, ਝਾਰਖੰਡ ਦਾ...

ਹਰਿਆਣਾ ’ਚ ਕਿਡਨੀ ਟਰਾਂਸਪਲਾਂਟ ਕਰਾਉਣ ਵਾਲੇ ਕੌਮਾਂਤਰੀ ਰੈਕੇਟ ਦਾ ਖ਼ੁਲਾਸਾ, ਝਾਰਖੰਡ ਦਾ ਰਹਿਣ ਵਾਲਾ ਹੈ ਮਾਸਟਰਮਾਈਂਡ

ਬੰਗਲਾਦੇਸ਼ ਤੋਂ ਬੁਲਵਾ ਕੇ ਜੈਪੁਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਨਾਜਾਇਜ਼ ਤਰੀਕੇ ਨਾਲ ਕਿਡਨੀ ਟਰਾਂਸਪਲਾਂਟ ਕਰਾਉਣ ਵਾਲੇ ਗਿਰੋਹ ਦਾ ਵੀਰਵਾਰ ਨੂੰ ਸੀਐੱਮ ਫਲਾਇੰਗ ਸਕੁਆਇਡ ਤੇ ਸਿਹਤ ਵਿਭਾਗ ਦੀ ਟੀਮ ਨੇ ਖੁਲਾਸਾ ਕੀਤਾ ਹੈ। ਟੀਮ ਨੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਬਾਬਿਲ ਨਾਂ ਦੇ ਗੈਸਟ ਹਾਊਸ ’ਚ ਛਾਪੇਮਾਰੀ ਕਰ ਕੇ ਦੋ ਡੋਨਰ ਤੇ ਤਿੰਨ ਮਰੀਜ਼ਾਂ ਨੂੰ ਫੜਿਆ ਹੈ

 ਬੰਗਲਾਦੇਸ਼ ਤੋਂ ਬੁਲਵਾ ਕੇ ਜੈਪੁਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਨਾਜਾਇਜ਼ ਤਰੀਕੇ ਨਾਲ ਕਿਡਨੀ ਟਰਾਂਸਪਲਾਂਟ ਕਰਾਉਣ ਵਾਲੇ ਗਿਰੋਹ ਦਾ ਵੀਰਵਾਰ ਨੂੰ ਸੀਐੱਮ ਫਲਾਇੰਗ ਸਕੁਆਇਡ ਤੇ ਸਿਹਤ ਵਿਭਾਗ ਦੀ ਟੀਮ ਨੇ ਖੁਲਾਸਾ ਕੀਤਾ ਹੈ। ਟੀਮ ਨੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਬਾਬਿਲ ਨਾਂ ਦੇ ਗੈਸਟ ਹਾਊਸ ’ਚ ਛਾਪੇਮਾਰੀ ਕਰ ਕੇ ਦੋ ਡੋਨਰ ਤੇ ਤਿੰਨ ਮਰੀਜ਼ਾਂ ਨੂੰ ਫੜਿਆ ਹੈ। ਗਿਰੋਹ ਦੀ ਅਗਵਾਈ ਕਰਨ ਵਾਲਾ ਬੰਗਲਾਦੇਸ਼ ਤੋਂ ਡੋਨਰ ਤੇ ਮਰੀਜ਼ਾਂ ਨੂੰ ਬੁਲਾ ਕੇ ਜੈਪੁਰ ਦੇ ਫੋਰਟਿਸ ਹਸਪਤਾਲ ’ਚ ਨਾਜਾਇਜ਼ ਤਰੀਕੇ ਨਾਲ ਟਰਾਂਸਪਲਾਂਟ ਕਰਾਉਂਦਾ ਸੀ। ਇਸ ਲਈ ਮਰੀਜ਼ਾਂ ਤੋਂ 10 ਤੋਂ 12 ਲੱਖ ਰੁਪਏ ਵਸੂਲੇ ਜਾਂਦੇ ਸਨ, ਜਦਕਿ ਡੋਨਰ ਨੂੰ ਦੋ ਲੱਖ ਰੁਪਏ ਦਿੰਦੇ ਸਨ। ਗਿਰੋਹ ਨੂੰ ਚਲਾਉਣ ਵਾਲਾ ਮੁੱਖ ਮੁਲਜ਼ਮ ਮੁਹੰਮਦ ਮੁਰਤਜ਼ਾ ਅੰਸਾਰੀ ਫਰਾਰ ਹੈ। ਜੈਪੁਰ ਤੋਂ ਜਾਗਰਣ ਦੇ ਪੱਤਰਕਾਰ ਨੇ ਫੋਰਟਿਸ ਹਸਪਤਾਲ ਨਾਲ ਸੰਪਰਕ ਕੀਤਾ ਪਰ ਇਸ ਮੁੱਦੇ ’ਤੇ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਨੇ ਇਸ ਸਬੰਧ ’ਚ ਵਿਭਾਗ ਦੀ ਐਡੀਸ਼ਨਲ ਮੁੱਖ ਸਕੱਤਰ ਸ਼ੁਭਰਾ ਸਿੰਘ ਤੋਂ ਰਿਪੋਰਟ ਮੰਗੀ ਹੈ। ਸ਼ੁਭਰਾ ਸਿੰਘ ਇਸ ਬਾਰੇ ਫੋਰਟਿਸ ਹਸਪਤਾਲ ਪ੍ਰਸ਼ਾਸਨ ਤੋਂ ਜਵਾਬ ਤਲਬ ਕਰ ਸਕਦੇ ਹਨ।

ਮੁੱਖ ਮੰਤਰੀ ਉਡਣ ਦਸਤੇ ਵੱਲੋਂ ਦੱਸਿਆ ਗਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਗੈਸਟ ਹਾਊਸ ’ਚ ਛਾਪੇਮਾਰੀ ਕੀਤੀ ਗਈ। ਪਤਾ ਲੱਗਿਆ ਕਿ ਗੈਸਟ ਹਾਊਸ ’ਚ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਵ ਾਲੇ ਮਰੀਜ਼ ਤੇ ਡੋਨਰ ਠਹਿਰਾਏ ਗਏ ਹਨ। ਮੌਕੇ ’ਤੇ ਕਿਡਨੀ ਦਾਨ ਦੇਣ ਵਾਲਾ ਸ਼ਮੀਮ ਮਹਿੰਦੀ ਹਸਨ ਤੇ ਹੁਸੈਨ ਮੁਹੰਮਦ ਤੇ ਕਿਡਨੀ ਲੈਣ ਵਾਲਾ ਇਸਲਾਮ ਨੁਰੁਲ, ਕੋਬੀਰ ਐੱਮਡੀ ਅਹਿਸਾਨੁਲ ਤੇ ਮਹਿਮੂਦ ਸਈਅਦ ਅਕਬ ਮੌਜੂਦ ਮਿਲੇ। ਸਾਰੇ ਬੰਗਲਾਦੇਸ਼ੀ ਹਨ। ਆਪਸ ’ਚ ਕੋਈ ਵੀ ਰਿਸ਼ਤਾ ਨਹੀਂ ਸੀ। ਇਨ੍ਹਾਂ ਕੋਲ ਜੈਪੁਰ ਦੇ ਇਕ ਹਸਪਤਾਲ ਦੇ ਕਾਗਜ਼ਾਤ ਪਾਏ ਗਏ। ਇਨ੍ਹਾਂ ਤੋਂ ਪੁੱਛਗਿੱਛ ’ਚ ਪਚਾ ਲੱਗਿਆ ਕਿ ਮੁਹੰਮਦ ਮੁਰਤਜਾ ਅੰਸਾਰੀ ਨਾਂ ਦਾ ਨੌਜਵਾਨ ਇਨ੍ਹਾਂ ਸਾਰਿਆਂ ਨੂੰ ਬੁਲਾਉਂਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਅੰਸਾਰੀ ਦੀ ਜੈਪੁਰ ਦੇ ਫੋਰਟਿਸ ਹਸਪਤਾਲ ’ਚ ਕੁਝ ਮੁਲਾਜ਼ਮਾਂ ਨਾਲ ਮਿਲੀਭੁਗਤ ਸੀ। ਇਹ ਕਾਗਜ਼ ’ਚ ਹੇਰਫੇਰ ਕਰ ਕੇ ਫ਼ਰਜ਼ੀਵਾੜੇ ਦਾ ਕਿਡਨੀ ਟ੍ਰਾਂਸਪਲਾਂਟ ਕਰਵਾ ਦਿੰਦੇ ਸਨ। ਗਿਰੋਹ ਦਾ ਮਾਸਟਰਮਾੲੀਂਡ ਝਾਰਖੰਡ ਦਾ ਰਹਿਣ ਵਾਲਾ ਹੈ।

ਗੈਸਟ ਹਾਊਸ ’ਚੋਂ ਫੜੇ ਗਏ ਸਾਰੇ ਲੋਕਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਰੂਰਤ ਪੈਣ ’ਤੇ ਰਾਜਸਥਾਨ ਪੁਲਿਸ ਦਾ ਵੀ ਸਹਿਯੋਗ ਲਿਆ ਜਾਵੇਗਾ।   ਕਪਿਲ ਅਹਲਾਵਤ, ਏਸੀਪੀ ਸਦਰ

ਸਿਹਤ ਵਿਭਾਗ ਵੱਲੋਂ ਡਿਪਟੀ ਸਿਵਲ ਸਰਜਨ, ਡੀਐੱਮਐੱਸ ਤੇ ਸਰਜਨ ਦੀ ਟੀਮ ਬਣਾ ਕੇ ਮੌਕੇ ’ਤੇ ਭੇਜਿਆ ਗਿਆ ਸੀ। ਇੱਥੇ ਮਰੀਜ਼ਾਂ ਦੀ ਜਾਂਚ ਰਿਪੋਰਟ ਦੇਖੀ ਗਈ। ਇਸ ਤੋਂ ਪਤਾ ਲੱਗਿਆ ਕਿ ਕਿਡਨੀ ਦਾਨਦਾਤਾ ਤੇ ਪ੍ਰਾਪਤ ਕਰਤਾ ਦਾ ਆਪਸ ’ਚ ਕੋਈ ਖੂਨੀ ਰਿਸ਼ਤਾ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments