ਭਾਰਤੀ ਕ੍ਰਿਕਟਰ ਨਿਖਿਲ ਚੌਧਰੀ ਵੱਡੀ ਮੁਸੀਬਤ ਵਿੱਚ ਹਨ। ਆਸਟ੍ਰੇਲੀਆ ਦੀ ਇਕ ਔਰਤ ਨੇ ਨਿਖਿਲ ‘ਤੇ ਬਲਾਤਕਾਰ ਦੇ ਗੰਭੀਰ ਦੋਸ਼ ਲਾਏ ਹਨ। ਔਰਤ ਦਾ ਕਹਿਣਾ ਹੈ ਕਿ ਨਿਖਿਲ ਨੇ ਕਾਰ ‘ਚ ਹੀ ਇਹ ਘਿਨਾਉਣੀ ਹਰਕਤ ਕੀਤੀ।
ਭਾਰਤੀ ਕ੍ਰਿਕਟਰ ਨਿਖਿਲ ਚੌਧਰੀ ਵੱਡੀ ਮੁਸੀਬਤ ਵਿੱਚ ਹਨ। ਆਸਟ੍ਰੇਲੀਆ ਦੀ ਇਕ ਔਰਤ ਨੇ ਨਿਖਿਲ ‘ਤੇ ਬਲਾਤਕਾਰ ਦੇ ਗੰਭੀਰ ਦੋਸ਼ ਲਾਏ ਹਨ। ਔਰਤ ਦਾ ਕਹਿਣਾ ਹੈ ਕਿ ਨਿਖਿਲ ਨੇ ਕਾਰ ‘ਚ ਹੀ ਇਹ ਘਿਨਾਉਣੀ ਹਰਕਤ ਕੀਤੀ। ਮਹਿਲਾ ਦੇ ਕਈ ਦੋਸਤਾਂ ਨੇ ਵੀ ਨਿਖਿਲ ਦੇ ਖਿਲਾਫ ਬਿਆਨ ਦਰਜ ਕਰਵਾਏ ਹਨ, ਜਿਸ ਤੋਂ ਬਾਅਦ ਬਿਗ ਬੈਸ਼ ਲੀਗ ‘ਚ ਹੋਬਾਰਟ ਹਰੀਕੇਨਸ ਲਈ ਖੇਡਣ ਵਾਲੇ ਨਿਖਿਲ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਨਿਖਿਲ ਚੌਧਰੀ ‘ਤੇ ਫਲਿੰਡਰਸ ਸਟਰੀਟ ‘ਤੇ ਇਕ ਕਾਰ ਵਿਚ ਔਰਤ ਨਾਲ ਜ਼ਬਰਦਸਤੀ ਕਰਨ ਅਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ। ਪਰਿਵਾਰ ਮੁਤਾਬਕ ਕਾਰ ‘ਚੋਂ ਉਤਰ ਕੇ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਖੂਨ ਨਾਲ ਲੱਥਪੱਥ ਹੋ ਗਈ। ਨਿਖਿਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਜੋ ਵੀ ਹੋਇਆ, ਉਸ ਵਿੱਚ ਔਰਤ ਦੀ ਸਹਿਮਤੀ ਸੀ।
ਟਾਊਨਸਵਿਲੇ ਡਿਸਟ੍ਰਿਕਟ ਕੋਰਟ ਦੀ ਰਿਪੋਰਟ ਦੇ ਅਨੁਸਾਰ, ਨਿਖਿਲ ਅਤੇ ਔਰਤ ਇੱਕ ਨਾਈਟ ਕਲੱਬ ਵਿੱਚ ਮਿਲੇ ਸਨ, ਜਿੱਥੇ ਉਹ ਨੇੜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਡਾਂਸ ਕਰਦੇ ਸਮੇਂ ਦੋਵਾਂ ਵਿਚਾਲੇ ਕਿੱਸ ਵੀ ਹੋਈ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਨਿਖਿਲ ਦੇ ਖਿਲਾਫ ਸਾਲ 2021 ਤੋਂ ਕੇਸ ਚੱਲ ਰਿਹਾ ਹੈ। ਮਈ 2021 ‘ਚ ਔਰਤ ਨੇ ਨਿਖਿਲ ‘ਤੇ ਇਹ ਗੰਭੀਰ ਦੋਸ਼ ਲਗਾਇਆ ਸੀ।
ਔਰਤ ਦੇ ਖਾਸ ਦੋਸਤਾਂ ਨੇ ਨਿਖਿਲ ਚੌਧਰੀ ਖਿਲਾਫ ਅਦਾਲਤ ‘ਚ ਆਪਣੇ ਬਿਆਨ ਦਰਜ ਕਰਵਾਏ ਹਨ। ਇਕ ਦੋਸਤ ਦਾ ਕਹਿਣਾ ਹੈ ਕਿ ਉਸ ਨੇ ਨਿਖਿਲ ਨੂੰ ਕਾਰ ‘ਚੋਂ ਬਾਹਰ ਨਿਕਲਦੇ ਹੋਏ ਸ਼ੀਸ਼ਾ ਤੋੜਦੇ ਦੇਖਿਆ। ਦੋਸਤਾਂ ਵੱਲੋਂ ਦਿੱਤੇ ਬਿਆਨ ਮੁਤਾਬਕ ਔਰਤ ਕਾਫੀ ਰੋ ਰਹੀ ਸੀ ਅਤੇ ਕਿਹਾ ਕਿ ਨਿਖਿਲ ਨੇ ਉਸ ਨਾਲ ਬਲਾਤਕਾਰ ਕੀਤਾ ਹੈ।
ਇਸ ਮਾਮਲੇ ‘ਚ ਔਰਤ ਦੀ ਮਾਂ ਨੇ ਵੀ ਆਪਣਾ ਬਿਆਨ ਦਰਜ ਕਰਵਾਇਆ ਹੈ। ਮਾਂ ਦਾ ਕਹਿਣਾ ਹੈ ਕਿ 23 ਮਈ ਨੂੰ ਉਸ ਨੂੰ ਉਸ ਦੀ ਬੇਟੀ ਦਾ ਫੋਨ ਆਇਆ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਸ ਨਾਲ ਕੁੱਟਮਾਰ ਹੋਈ ਹੈ। ਮਾਂ ਮੁਤਾਬਕ ਬੇਟੀ ਨੇ ਦੱਸਿਆ ਸੀ ਕਿ ਉਹ ਹੁਣ ਪੁਲਿਸ ਕੋਲ ਹੈ, ਪਰ ਉਸ ਨੂੰ ਹਸਪਤਾਲ ਜਾਣਾ ਪਵੇਗਾ। ਮਾਂ ਨੇ ਆਪਣੇ ਬਿਆਨ ‘ਚ ਕਿਹਾ, “ਮੇਰੀ ਬੇਟੀ ਨੇ ਦੱਸਿਆ ਕਿ ਉਹ ਰਾਤ ਨੂੰ ਇਕ ਲੜਕੇ ਨੂੰ ਮਿਲੀ ਅਤੇ ਦੋਵੇਂ ਇਕ ਕਾਰ ‘ਚ ਬੈਠ ਗਏ। ਇਸ ਤੋਂ ਬਾਅਦ ਲੜਕੇ ਨੇ ਉਸਦਾ ਪਿੱਛਾ ਕੀਤਾ।” ਪੀੜਤਾ ਅਨੁਸਾਰ ਨਿਖਿਲ ਅਤੇ ਉਸ ਦੇ ਵਿਚਕਾਰ ਕੋਈ ਰਜ਼ਾਮੰਦੀ ਨਾਲ ਸਬੰਧ ਨਹੀਂ ਸਨ, ਪਰ ਕ੍ਰਿਕਟਰ ਵੱਲੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ ਸਨ।





