HomeDeshਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹਰਭਜਨ ਸਿੰਘ ਈਟੀਓ ਨੇ ਟੇਕਿਆ... Deshlatest NewsPanjabRajniti ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹਰਭਜਨ ਸਿੰਘ ਈਟੀਓ ਨੇ ਟੇਕਿਆ ਮੱਥਾ, ਦੇਸ਼-ਵਿਦੇਸ਼ ਦੀ ਸੰਗਤ ਨੂੰ ਦਿੱਤੀ ਵਧਾਈ By admin October 26, 2026 0 4 Share FacebookTwitterPinterestWhatsApp ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹਰਭਜਨ ਸਿੰਘ ਈਟੀਓ ਨੇ ਟੇਕਿਆ ਮੱਥਾ, ਦੇਸ਼-ਵਿਦੇਸ਼ ਦੀ ਸੰਗਤ ਨੂੰ ਦਿੱਤੀ ਵਧਾਈ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦਾ ਤਿਉਹਾਰ ਦੇਸ਼-ਵਿਦੇਸ਼ ‘ਚ ਬਹੁਤ ਹੀ ਸ਼ਰਧਾ, ਭਗਤੀ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਸ਼ਹਿਰ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਮੁੱਚੀ ਟੀਮ ਤੇ ਵੱਡੀ ਗਿਣਤੀ ‘ਚ ਸੰਗਤ ਵੀ ਮੌਜੂਦ ਰਹੀ। ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਮਾਰਗਦਰਸ਼ਕ ਹਨ। ਉਨ੍ਹਾਂ ਨੇ ਸਮਾਜ ‘ਚ ਸਮਾਨਤਾ, ਭਾਈਚਾਰੇ ਤੇ ਨਾਰੀ ਸ਼ਕਤੀ ਦੇ ਸਨਮਾਨ ਨੂੰ ਉਤਸ਼ਾਹਿਤ ਕਰਨ ‘ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚੀ ਗਈ ਰਾਮਾਇਣ ਰਾਹੀਂ ਸਾਨੂੰ ਮਰਿਆਦਾ ‘ਚ ਰਹਿਣ ਤੇ ਆਦਰਸ਼ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸਲ ਮੋਕਸ਼ ਗਿਆਨ ਦੀ ਪ੍ਰਾਪਤੀ ‘ਚ ਹੈ ਤੇ ਜੇਕਰ ਮਨੁੱਖ ਨੂੰ ਸਹੀ ਗਿਆਨ ਮਿਲ ਜਾਵੇ ਤਾਂ ਉਹ ਮੋਕਸ਼ ਪ੍ਰਾਪਤ ਕਰ ਸਕਦਾ ਹੈ। ਸਮਾਜ ‘ਚੋਂ ਕੁਰੀਤੀਆਂ ਤੇ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿਖਾਏ ਮਾਰਗ ਤੇ ਉੱਚ ਆਦਰਸ਼ਾਂ ‘ਤੇ ਚੱਲਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਵਨ ਦਿਹਾੜੇ ਦੇ ਮੌਕੇ ‘ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਵਾਲਮੀਕਿ ਤੀਰਥ ਵਿਖੇ ਇੱਕ ਸ਼ਾਨਦਾਰ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਹੈ। ਇਸ ਰਾਜ ਪੱਧਰੀ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਸੰਗਤ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਲਮੀਕਿ ਤੀਰਥ ਸਥਾਨ ਦੇ ਸੁੰਦਰੀਕਰਨ ਤੇ ਨਵੀਨੀਕਰਨ ਦਾ ਕੰਮ ਵੱਡੇ ਪੱਧਰ ‘ਤੇ ਕਰਵਾਇਆ ਗਿਆ ਹੈ। ਤੀਰਥ ਕੰਪਲੈਕਸ ‘ਚ ਸਥਿਤ ਪਵਿੱਤਰ ਸਰੋਵਰ ਦੀ ਸਫ਼ਾਈ ਕਰਵਾਈ ਗਈ ਹੈ, ਸਰਾਂ ਦੇ ਕਮਰਿਆਂ ਦਾ ਆਧੁਨਿਕ ਢੰਗ ਨਾਲ ਨਵੀਨੀਕਰਨ ਕੀਤਾ ਗਿਆ ਹੈ ਤੇ ਲੰਗਰ ਹਾਲ ਤੇ ਮਨੋਰਮਾ ਕੰਪਲੈਕਸ ਨੂੰ ਵੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਵਾਲਮੀਕਿ ਤੀਰਥ ਵਿਖੇ ਦਰਸ਼ਨਾਂ ਲਈ ਜ਼ਰੂਰ ਪਹੁੰਚਣ ਤੇ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਸਮੁੱਚੇ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ। Share FacebookTwitterPinterestWhatsApp Previous articleਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂNext articleRahul Gandhi ਦੇ ਕਾਫ਼ਲੇ ਦੀਆਂ ਗੱਡੀਆਂ ਦਾ ਹਾਦਸਾ, ਪੂਰਵਾਂਚਲ ਐਕਸਪ੍ਰੈੱਸਵੇਅ ‘ਤੇ ਆਪਸ ਵਿੱਚ ਟਕਰਾਈਆਂ 5 ਗੱਡੀਆਂ ਅਤੇ ਐਂਬੂਲੈਂਸ, ਕਈ ਜ਼ਖ਼ਮੀ adminhttps://punjabbuzz.com/Punjabi RELATED ARTICLES Desh CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 Desh ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 Desh ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 ਅੱਜ ਮੌਸਮ ਰਹੇਗਾ ਸਾਫ਼, ਕੱਲ੍ਹ ਤੋਂ ਬਾਰਿਸ਼ ਦੀ ਸੰਭਾਵਨਾ, 29-30 ਅਕਤੂਬਰ ਨੂੰ ਅਲਰਟ October 27, 2026 Load more Recent Comments