Saturday, December 20, 2025
Google search engine
HomeDeshਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਲੱਗੀ ਨਾੜ ਨੂੰ ਅੱਗ, ਨਾੜ ਸਾੜਨ...

ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਲੱਗੀ ਨਾੜ ਨੂੰ ਅੱਗ, ਨਾੜ ਸਾੜਨ ’ਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਸਭ ਤੋਂ ਮੋਹਰੀ

ਪ੍ਰਦੂਸ਼ਣ ਵਿਭਾਗ ਵੱਲੋਂ ਸੈਟੇਲਾਈਟ ਰਾਹੀਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ 1 ਅਪ੍ਰੈਲ ਨੂੰ ਸ਼ੁਰੂ ਹੋਏ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਲੈ ਕੇ 21 ਮਈ ਤਕ ਪੰਜਾਬ ’ਚ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 11161 ਮਾਮਲੇ ਆ ਚੁੱਕੇ ਹਨ।

ਇਹ ਅੰਕੜਾ 2022 ਦੇ 14421 ਮਾਮਲਿਆਂ ਨਾਲੋਂ ਘੱਟ ਹੈ ਜਦੋਂਕਿ ਸਾਲ 2023 ਦੌਰਾਨ 11124 ਘਟਨਾਵਾਂ ਦੇ ਮੁਕਾਬਲੇ ਖੇਤਾਂ ’ਚ ਨਾੜ ਸਾੜਨ ਦੇ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਜਾਗਰੂਕਤਾ ਮੁਹਿੰਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ ਦੇ ਬਾਵਜੂਦ ਸੂਬੇ ’ਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਖੇਤਾਂ ’ਚ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਪ੍ਰਦੂਸ਼ਣ ਵਿਭਾਗ ਵੱਲੋਂ ਸੈਟੇਲਾਈਟ ਰਾਹੀਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ 1 ਅਪ੍ਰੈਲ ਨੂੰ ਸ਼ੁਰੂ ਹੋਏ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਲੈ ਕੇ 21 ਮਈ ਤਕ ਪੰਜਾਬ ’ਚ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 11161 ਮਾਮਲੇ ਆ ਚੁੱਕੇ ਹਨ। ਇਹ ਅੰਕੜਾ 2022 ਦੇ 14421 ਮਾਮਲਿਆਂ ਨਾਲੋਂ ਘੱਟ ਹੈ ਜਦੋਂਕਿ ਸਾਲ 2023 ਦੌਰਾਨ 11124 ਘਟਨਾਵਾਂ ਦੇ ਮੁਕਾਬਲੇ ਖੇਤਾਂ ’ਚ ਨਾੜ ਸਾੜਨ ਦੇ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ।

ਜੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ’ਚ ਕਿਸਾਨਾਂ ਵੱਲੋਂ ਸਭ ਤੋਂ ਵੱਧ ਨਾੜ ਨੂੰ ਅੱਗ ਲਾਈ ਗਈ ਹੈ ਤੇ ਉਥੇ ਹੁਣ 1298 ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂਕਿ ਪਿਛਲੇ ਸਾਲ ਮੋਗਾ ਜ਼ਿਲ੍ਹੇ ’ਚ ਵੱਧ ਅੱਗ ਲਾਈ ਗਈ ਸੀ। ਉਥੇ 21 ਮਈ ਤਕ 1008 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਕਣਕ ਦਾ ਨਾੜ ਖੇਤਾਂ ’ਚ ਸਾੜੇ ਜਾਣ ਦੇ ਵੱਧ ਮਾਮਲੇ ਸਾਹਮਣੇ ਆਉਣ ਦਾ ਕਾਰਨ ਲੋਕ ਸਭਾ ਚੋਣਾਂ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਸਬੰਧਤ ਵਿਭਾਗਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਚੋਣ ਡਿਊਟੀਆਂ ’ਚ ਰੁੱਝੇ ਹੋਏ ਹਨ। ਇਸ ਕਰ ਕੇ ਉਹ ਇਸ ਪਾਸੇ ਵਧੇਰੇ ਧਿਆਨ ਨਹੀਂ ਦੇ ਪਾ ਰਹੇ ਹਨ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਨਾੜ ਖੇਤਾਂ ’ਚ ਨਾ ਸਾੜਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਜ਼ਿਲ੍ਹਾ ਪੱਧਰ ’ਤੇ ਟੀਮਾਂ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਕੈਂਪਾਂ ਰਾਹੀਂ ਮਾਹਰ ਨਾੜ ਦੀ ਅੱਗ ਨਾਲ ਵਾਤਾਵਰਨ, ਜ਼ਮੀਨ ਤੇ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਖੇਤਾਂ ’ਚ ਕਿਸਾਨਾਂ ਵੱਲੋਂ ਨਾੜ ਨੂੰ ਲਾਈ ਜਾ ਰਹੀ ਅੱਗ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਲੰਧਰ ਖੇਤਰੀ ਦਫਤਰ ਦੇ ਚੀਫ ਇੰਜੀਨੀਅਰ ਡਾ. ਕਰੁਨੇਸ਼ ਗਰਗ ਦਾ ਕਹਿਣਾ ਹੈ ਕਿ ਨਾੜ ਦੀਆਂ ਅੱਗ ਦੀਆਂ ਘਟਨਾਵਾਂ ਸੈਟੇਲਾਈਟ ਰਾਹੀਂ ਪ੍ਰਾਪਤ ਹੋਇਆ ਡਾਟਾ ਰੋਜ਼ਾਨਾ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਭੇਜਿਆ ਜਾਂਦਾ ਹੈ। ਅੱਗ ਵਾਲੀ ਘਟਨਾ ਦੀ ਜਾਂਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਜਾਂਦੀ ਹੈ ਅਤੇ ਉਸ ਦੀ ਐਕਸ਼ਨ ਟੇਕਨ ਰਿਪੋਰਟ ਪ੍ਰਦੂਸ਼ਣ ਵਿਭਾਗ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਹੋਣ ਕਾਰਨ ਏਟੀਆਰ ਹੌਲੀ ਰਫ਼ਤਾਰ ਨਾਲ ਮਿਲ ਰਹੀ ਹੈ ਕਿਉਂਕਿ ਸਾਰੇ ਅਧਿਕਾਰੀ ਚੋਣ ਡਿਊਟੀਆਂ ’ਚ ਲੱਗੇ ਹੋਏ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments