ਮੌਸਮ ਦੀ ਤਬਦੀਲੀ ਨੂੰ ਵੇਖਦਿਆਂ ਸੀਮਾ ਸੁਰੱਖਿਆ ਬਲ ਨੇ ਲਿਆ ਫ਼ੈਸਲਾ
ਅੰਤਰਰਾਸ਼ਟਰੀ ਅਟਾਰੀ ਬਾਰਡਰ ’ਤੇ ਮੌਸਮ ਦੀ ਤਬਦੀਲੀ ਨੂੰ ਵੇਖਦਿਆਂ ਸੀਮਾ ਸੁਰੱਖਿਆ ਬਲ ਵਲੋਂ ਭਾਰਤ-ਪਾਕਿਸਤਾਨ ਦਰਮਿਆਨ ਹੁੰਦੀ ਰੀਟਰੀਟ ਸੈਰੇਮਨੀ (ਝੰਡਾ ਉਤਾਰਣ ਦੀ ਰਸਮ) ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਅਟਾਰੀ ਬਾਰਡਰ ਤੇ ਪਹਿਲਾ ਇਹ ਰੀਟਰੀਟ ਸੈਰੇਮਨੀ ਸ਼ਾਮ ਨੂੰ 5-30 ਵਜੇ ਤੋਂ 6 ਵਜੇ ਤੱਕ ਹੁੰਦੀ ਸੀ। ਹੁਣ ਨਵੇਂ ਸਮੇਂ ਅਨੁਸਾਰ ਇਹ ਸ਼ਾਮ ਨੂੰ 6 ਵਜੇ ਤੋਂ 6-30 ਤੱਕ ਹੋਇਆ ਕਰੇਗੀ।





