Wednesday, October 16, 2024
Google search engine
HomeDeshਇਨਕਮ ਟੈਕਸ ਵਿਭਾਗ ਨੇ ਗੁਜਰਾਤ ਦੇ ਚਾਹ ਵਾਲੇ ਨੂੰ ਭੇਜਿਆ 49 ਕਰੋੜ...

ਇਨਕਮ ਟੈਕਸ ਵਿਭਾਗ ਨੇ ਗੁਜਰਾਤ ਦੇ ਚਾਹ ਵਾਲੇ ਨੂੰ ਭੇਜਿਆ 49 ਕਰੋੜ ਰੁਪਏ ਦਾ ਪੈਨਲਟੀ ਨੋਟਿਸ,

ਜਰਾਤ ‘ਚ ਇਕ ਚਾਹ ਵਾਲੇ ਨੂੰ ਆਮਦਨ ਕਰ ਵਿਭਾਗ ਨੇ 49 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ ਹੈ। 

ਗੁਜਰਾਤ ‘ਚ ਇਕ ਚਾਹ ਵਾਲੇ ਨੂੰ ਆਮਦਨ ਕਰ ਵਿਭਾਗ ਨੇ 49 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ ਹੈ। ਦਰਅਸਲ ਆਮਦਨ ਕਰ ਵਿਭਾਗ ਨੇ ਇਹ ਨੋਟਿਸ ਚਾਹ ਵੇਚਣ ਵਾਲੇ ਖੇਮਰਾਜ ਦਵੇ ਦੇ ਖਾਤੇ ‘ਚ 34 ਕਰੋੜ ਰੁਪਏ ਦੇ ਗੈਰ-ਕਾਨੂੰਨੀ ਲੈਣ-ਦੇਣ ਨੂੰ ਲੈ ਕੇ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਦਵੇ ਨੂੰ ਦੋ ਨੋਟਿਸ ਜਾਰੀ ਕੀਤੇ ਗਏ ਸਨ ਪਰ ਅੰਗਰੇਜ਼ੀ ਭਾਸ਼ਾ ਨਾ ਜਾਣਨ ਕਰਕੇ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ। ਜਦੋਂ ਅਗਸਤ 2023 ਵਿਚ ਤੀਜੀ ਵਾਰ ਨੋਟਿਸ ਆਇਆ ਤਾਂ ਉਹ ਇਸ ਨੂੰ ਵਕੀਲ ਸੁਰੇਸ਼ ਜੋਸ਼ੀ ਕੋਲ ਲੈ ਗਿਆ ਤੇ ਸਾਰਾ ਮਾਮਲਾ ਜਾਣਿਆ।ਜੋਸ਼ੀ ਨੇ ਕਿਹਾ ਕਿ ਇਹ ਨੋਟਿਸ ਵਿੱਤੀ ਸਾਲ 2014-15 ਅਤੇ 2015-16 ਦੌਰਾਨ ਗੈਰ-ਕਾਨੂੰਨੀ ਲੈਣ-ਦੇਣ ਲਈ ਉਨ੍ਹਾਂ ‘ਤੇ ਲਗਾਏ ਗਏ ਟੈਕਸ ਪੈਨਲਟੀ ਦਾ ਹੈ। ਹਾਲਾਂਕਿ ਉਸ ਦੇ ਖਾਤੇ ਵਿਚ ਅਜਿਹਾ ਕੋਈ ਲੈਣ-ਦੇਣ ਨਹੀਂ ਸੀ, ਇਸ ਲਈ ਉਹ ਪਾਟਨ ਵਿਚ ਇਕ ਇਨਕਮ ਟੈਕਸ ਅਧਿਕਾਰੀ ਨੂੰ ਮਿਲਿਆ ਅਤੇ ਉਸ ਨੂੰ ਸਾਰੀ ਕਹਾਣੀ ਦੱਸੀ। ਇਸ ਤੋਂ ਬਾਅਦ ਆਈਟੀ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਕਿਸੇ ਹੋਰ ਨੇ ਉਸ ਦੇ ਨਾਂ ‘ਤੇ ਖਾਤਾ ਖੋਲ੍ਹਿਆ ਹੈ ਤੇ ਇਸ ਦੀ ਵਰਤੋਂ ਕੀਤੀ ਹੈ।ਇਸ ਤੋਂ ਬਾਅਦ ਦਵੇ ਨੂੰ ਸਮਝ ਆ ਗਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ। ਦਰਅਸਲ ਜਿਨ੍ਹਾਂ ਦੋ ਭਰਾਵਂ ਨੂੰ ਉਹ ਕਰੀਬ 10 ਸਾਲਾਂ ਤੋਂ ਚਾਹ ਪਿਲਾ ਰਿਹਾ ਸੀ, ਉਨ੍ਹਾਂ ਨੇ ਧੋਖੇ ਨਾਲ ਉਸ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਥਾਣੇ ਵਿਚ ਕੇਸ ਦਰਜ ਕਰਵਾਇਆ। 2014 ਵਿਚ ਦਵੇ ਨੇ ਆਪਣਾ ਪੈਨ ਕਾਰਡ ਆਪਣੇ ਬੈਂਕ ਖਾਤੇ ਨਾਲ ਲਿੰਕ ਕਰਨ ਲਈ ਅਪਲੇਸ਼ ਤੋਂ ਮਦਦ ਮੰਗੀ ਸੀ ਤੇ ਉਸ ਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਅੱਠ ਫੋਟੋਆਂ ਦਿੱਤੀਆਂ ਸਨ। ਇਸ ਤੋਂ ਬਾਅਦ ਅਲਪੇਸ਼ ਦਵੇ ਦੀ ਚਾਹ ਦੀ ਦੁਕਾਨ ‘ਤੇ ਗਿਆ ਅਤੇ ਉਸ ਤੋਂ ਕਈ ਦਸਤਾਵੇਜ਼ਾਂ ‘ਤੇ ਦਸਤਖਤ ਕਰਵਾਏ ਅਤੇ ਬਾਅਦ ‘ਚ ਇਨਕਮ ਟੈਕਸ ਵਿਭਾਗ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਫੋਟੋਕਾਪੀ ਲੈ ਕੇ ਦਵੇ ਦਾ ਆਧਾਰ ਕਾਰਡ ਵਾਪਸ ਕਰ ਦਿੱਤਾ। ਪਾਟਨ ਸਿਟੀ ਬੀ ਡਵੀਜ਼ਨ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਦੱਸ ਕੇ ਪੇਸ਼ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments