Sunday, December 21, 2025
Google search engine
HomeDeshਦਿੜ੍ਹਬਾ 'ਚ ਬੋਲੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ - ਕਿਸਾਨਾਂ ਦੀ ਦੁਸ਼ਮਣ...

ਦਿੜ੍ਹਬਾ ‘ਚ ਬੋਲੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ – ਕਿਸਾਨਾਂ ਦੀ ਦੁਸ਼ਮਣ ਪਾਰਟੀ ਭਾਜਪਾ ਨੂੰ ਪੰਜਾਬ ‘ਚ ਕੋਈ ਥਾਂ ਨਹੀਂ

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੜ੍ਹਬਾ ਵਿਖੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ 

 ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਕਿਸਾਨਾਂ ਦਾ ਦੁਸ਼ਮਣ ਪਾਰਟੀ ਹੈ। ਇਸ ਪਾਰਟੀ ਦੇ ਖੇਤੀ ਲਈ ਤਿੰਨ ਕਾਲੇ ਕਾਨੂੰਨ ਬਣਾਏ ਜਿਨ੍ਹਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਨੇ ਲੰਮਾਂ ਸੰਘਰਸ਼ ਲੜਿਆ ਜਿਸ ਵਿੱਚ 750 ਦੇ ਕਰੀਬ ਕਿਸਾਨ ਸ਼ਹੀਦ ਹੋਏ। ਉਹ ਦਿੜ੍ਹਬਾ ਵਿਖੇ ਇੱਕ ਚੋਣ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਅੰਦਰ ਨਫਰਤ ਦੀ ਰਾਜਨੀਤੀ ਕਰ ਰਹੀ ਹੈ। ਉਹ ਧਰਮ ਦੇ ਨਾਂ ਉਤੇ ਜਾਤ ਦੇ ਨਾਲ ਉਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਗੱਦੀ ਹਾਸਲ ਕਰਨਾ ਚਾਹੁੰਦੀ ਹੈ। ਪੰਜਾਬ ਅੰਦਰ ਅਜੇ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਸ਼ੁਭਕਰਨ ਸਿੰਘ ਨੂੰ ਗੋਲੀ ਮਾਰਕੇ ਸ਼ਹੀਦ ਵੀ ਕਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਲ ਕੇ ਪੰਜਾਬ ਆਵੇ ਪਰ ਪੰਜਾਬ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੜ੍ਹਬਾ ਵਿਖੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਰੀਬ ਢਾਈ ਸਾਲ ਪਹਿਲਾਂ ਸੰਗਰੂਰ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਭੇਜੇ ਸਿਮਰਨਜੀਤ ਸਿੰਘ ਮਾਨ ਨੇ ਇਲਾਕੇ ਲਈ ਸੰਸਦ ਵਿੱਚ ਕੁੱਝ ਨਹੀਂ ਕੀਤਾ ਪਰ ਸੰਸਦ ਤੋਂ ਬਾਹਰ ਦੇਸ਼ ਦੇ ਮਹਾਨ ਸ਼ਹੀਦ ਅਤੇ ਪੰਜਾਬੀਆਂ ਦੇ ਨਾਇਕ ਸ਼ਹੀਦ ਭਗਤ ਸਿੰਘ ਨੂੰ ਗਦਾਰ ਜਰੂਰ ਕਹਿ ਦਿੱਤਾ। ਇਸ ਕਰਕੇ ਪੰਜਾਬ ਦੇ ਅਣਖੀ ਲੋਕ ਸ਼ਹੀਦ ਭਗਤ ਸਿੰਘ ਨੂੰ ਗਦਾਰ ਕਹਿਣ ਵਾਲੇ ਨੂੰ ਵੋਟ ਨਹੀਂ ਪਾਉਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments