Wednesday, October 16, 2024
Google search engine
HomeDeshਸੁਖਪਾਲ ਖਹਿਰਾ ਨੇ ਮਹਿਲ ਕਲਾਂ 'ਚ ਕੀਤੀ ਚੋਣ ਰੈਲੀ

ਸੁਖਪਾਲ ਖਹਿਰਾ ਨੇ ਮਹਿਲ ਕਲਾਂ ‘ਚ ਕੀਤੀ ਚੋਣ ਰੈਲੀ

ਮੇਰੇ ਉੱਪਰ ਦਰਜ ਕੀਤੇ ਗਏ ਸਾਰੇ ਮੁਕੱਦਮੇ ਝੂਠੇ ਤੇ ਬੇਬੁਨਿਆਦ

ਐਤਵਾਰ ਨੂੰ ਸੁਖਪਾਲ ਖਹਿਰਾ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸ਼ੇਰਪੁਰ ਸਮੇਤ ਕਈ ਥਾੲੀਂ ਚੋਣ ਰੈਲੀਆਂ ਕੀਤੀਆਂ। ਮਹਿਲ ਕਲਾਂ ’ਚ ਹੋਈ ਰੈਲੀ ‘ਚ ਵੱਡੀ ਗਿਣਤੀ ਸਰਪੰਚ, ਪੰਚ ਤੇ ਬਲਾਕ ਸੰਮਤੀ ਮੈਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ‘ਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਜਿੱਤ ਪੰਜਾਬ ‘ਚ ਅਗਲੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਵੀਂ ਸਰਕਾਰ ਦਾ ਮੁੱਢ ਬੰਨ੍ਹੇਗੀ ਜਿਸ ਕਾਰਨ ਸੰਗਰੂਰ ਦੀ ਇਹ ਚੋਣ ਰਾਜਸੀ ਤੌਰ ਤੇ ਬਹੁਤ ਜ਼ਿਆਦਾ ਅਹਿਮ ਹੈ। ਜੇਕਰ ਅਸੀਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਹਰਾ ਦਿੰਦੇ ਹਾਂ ਤਾਂ ਸਮੁੱਚੇ ਪੰਜਾਬ ‘ਚ ਇਸ ਜਿੱਤ ਦਾ ਜ਼ੋਰਦਾਰ ਅਸਰ ਵੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਨਿਜਾਤ ਮਿਲੇਗੀ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਲੋਕਾਂ ਦੀ ਗੱਲ ਘੱਟ ਤੇ ਲੋਕਾਂ ਦੇ ਉਲਟ ਜਿਆਦਾ ਕੰਮ ਕਰ ਰਹੀ ਹੈ। ਉਨਾਂ ਆਪਣੇ ਉੱਪਰ ਦਰਜ ਮੁਕਦਮਿਆਂ ਬਾਰੇ ਕਿਹਾ ਕਿ ਮੇਰੇ ਉੱਪਰ ਦਰਜ ਕੀਤੇ ਗਏ ਮੁਕੱਦਮੇ ਸਾਰੇ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕੋਲ ਸੱਤਾ ਆਉਂਦੀ ਹੈ ਤੇ ਮੈਂ ਜਿਉਂਦਾ ਰਿਹਾ ਤਾਂ ਇਸ ਦੀ ਭਾਜੀ ਵੀ ਮੋੜੀ ਜਾਵੇਗੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਰਲੀਮੈਂਟ ‘ਚ 10 ਪਿੰਡਾਂ ਦੇ ਨਾਮ ਨੀ, ਲੋਕਾਂ ਦੀ ਗੱਲ ਕਰਨ ਵਾਲੀ ਆਵਾਜ਼ ਪਹੁੰਚਣੀ ਜਰੂਰੀ ਹੈ ਜੋ ਕਿ ਸੱਤਾਧਾਰੀ ਧਿਰ ਦਾ ਉਮੀਦਵਾਰ ਨਹੀਂ ਪਹੁੰਚਾ ਸਕਦਾ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਇਸ਼ਾਰਿਆਂ ਤੇ ਬੋਲਣਾ ਹੁੰਦਾ ਹੈ। ਕੇਜਰੀਵਾਲ ਦੀ ਗਿ੍ਰਫ਼ਤਾਰੀ ਸਬੰਧੀ ਉਨ੍ਹਾਂ ਕਿਹਾ ਕਿ ਜੋ ਬੀਜੋਗੇ ਉਹੀ ਵੱਢੋਗੇ। ਕਾਂਗਰਸ ‘ਚੋਂ ਆਪ ‘ਚ ਸ਼ਾਮਲ ਹੋਏ ਦਲਵੀਰ ਸਿੰਘ ਗੋਲਡੀ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਗੋਲਡੀ ਇੱਕ ਉਹ ਤਿਤਲੀ ਹੈ ਜਿਸ ਨੂੰ ਲੋਕ ਸਭਾ ਦੀ ਚੋਣ ਵਿੱਚ ਮਹਿਜ਼ 70 ਹਜ਼ਾਰ ਦੇ ਕਰੀਬ ਵੋਟ ਪਈ ਸੀ। ਫਿਰ ਉਹ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਕਿਵੇਂ ਮੰਨਦਾ ਸੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਬਲਾਕ ਪ੍ਰਧਾਨ ਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ , ਸਰਪੰਚ ਰਣਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੌੜ , ਬੰਨੀ ਖਹਿਰਾ, ਪ੍ਰਗਟਪ੍ਰੀਤ ਸਿੰਘ, ਚਮਕੌਰ ਸਿੰਘ ਭੋਲਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਬਹਾਦਰ ਸਿੰਘ, ਜਸਵੀਰ ਸਿੰਘ ਸੀਰਾ ਤੋਂ ਇਲਾਵਾ ਹੋਰ ਲੋਕ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments