Sunday, May 19, 2024
Google search engine
HomeDeshਈਰਾਨ ਨੇ ਜਹਾਜ਼ ਸਮੇਤ 17 ਬੰਦੀ ਭਾਰਤੀਆਂ ਨੂੰ ਕੀਤਾ ਰਿਹਾਅ

ਈਰਾਨ ਨੇ ਜਹਾਜ਼ ਸਮੇਤ 17 ਬੰਦੀ ਭਾਰਤੀਆਂ ਨੂੰ ਕੀਤਾ ਰਿਹਾਅ

ਵਿਦੇਸ਼ ਮੰਤਰੀ ਮਾਰਗਸ ਤਸਹਕਾਨਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਚਾਲਕ ਦਲ ਦੀ ਰਿਹਾਈ ਦੀ ਜਾਣਕਾਰੀ ਦਿੱਤੀ।

ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ MSC Aries ਦੇ ਪੂਰੇ ਅਮਲੇ ਨੂੰ ਰਿਹਾਅ ਕਰ ਦਿੱਤਾ ਹੈ। ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ।ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਆਮਿਰ ਅਬਦੁੱਲਾਯਾਨ ਨੇ ਸ਼ੁੱਕਰਵਾਰ ਨੂੰ ਇਸਟੋਨੀਅਨ ਵਿਦੇਸ਼ ਮੰਤਰੀ ਮਾਰਗਸ ਤਸਹਕਾਨਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਚਾਲਕ ਦਲ ਦੀ ਰਿਹਾਈ ਦੀ ਜਾਣਕਾਰੀ ਦਿੱਤੀ।  ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਜੇਕਰ ਭਾਰਤੀ ਲੋਕ ਇਜ਼ਰਾਈਲ ਅਤੇ ਈਰਾਨ ਦੀ ਯਾਤਰਾ ਕਰਦੇ ਹਨ, ਤਾਂ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਐਡਰਿਏਨ ਵਾਟਸਨ ਨੇ ਕਿਹਾ ਕਿ ਚਾਲਕ ਦਲ ਵਿਚ ਭਾਰਤੀ, ਫਿਲੀਪੀਨੋ, ਪਾਕਿਸਤਾਨੀ, ਰੂਸੀ ਅਤੇ ਇਸਟੋਨੀਅਨ ਨਾਗਰਿਕ ਸ਼ਾਮਲ ਹਨ। ਇਸਲਾਮਿਕ ਰੀਪਬਲਿਕ ਆਫ ਈਰਾਨ ਦੇ ਖੇਤਰੀ ਪਾਣੀਆਂ ‘ਚ ਜ਼ਬਤ ਕੀਤੇ ਗਏ ਪੁਰਤਗਾਲੀ ਜਹਾਜ਼ ਦੇ ਬਾਰੇ ‘ਚ ਅਮੀਰ ਅਬਦੁੱਲਾਯਾਨ ਨੇ ਗੱਲਬਾਤ ‘ਚ ਕਿਹਾ ਕਿ ਜਹਾਜ਼ ਨੇ ਆਪਣਾ ਰਾਡਾਰ ਬੰਦ ਕਰਕੇ ਸਾਡੇ ਪਾਣੀਆਂ ਦੀ ਸੁਰੱਖਿਆ ਨੂੰ ਖਤਰੇ ‘ਚ ਪਾ ਦਿੱਤਾ ਹੈ। ਇਸ ਲਈ ਉਸ ਨੂੰ ਨਿਆਂਇਕ ਨਿਯਮਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments