ਪੰਜਾਬ ਤੇ ਹਰਿਆਣਾ ਤੋਂ ਸਟੂਡੈਂਟ ਵੀਜ਼ਾ ‘ਤੇ ਆਏ ਸਨ ਕੈਨੇਡਾ
ਕੈਨੇਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਂਡ ’ਚ ਸ਼ਾਮਿਲ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਦਾ ਸਬੰਧ ਨਿੱਝਰ ਦੇ ਕਤਲ ਤੋਂ ਇਲਾਵਾ ਕੈਨੇਡਾ ’ਚ ਕੀਤੇ ਗਏ ਤਿੰਨ ਹੋਰ ਕਤਲਾਂ ਨਾਲ ਵੀ ਹੈ। ਇਨ੍ਹਾਂ ’ਚ ਐਡਮਿੰਟਨ ’ਚ 11 ਸਾਲੇ ਲੜਕੇ ਦਾ ਕਤਲ ਵੀ ਸ਼ਾਮਿਲ ਹੈ। ਹਾਲਾਂਕਿ ਕੈਨੇਡੀਅਨ ਪੁਲਿਸ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਦੀ ਗਿਣਤੀ ਤੇ ਪਛਾਣ ਨਸ਼ਰ ਨਹੀਂ ਕਰ ਰਹੀ। ਸਮਝਿਆ ਜਾ ਰਿਹਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਨੇ ਸਰੀ ’ਚ ਨਿੱਝਰ ਦੇ ਕਤਲ ਦੌਰਾਨ ਵੱਖੋ-ਵੱਖ ਭੂਮਿਕਾਵਾਂ ਨਿਭਾਈਆਂ ਸਨ। ਕਿਸੇ ਨੇ ਗੋਲ਼ੀ ਮਾਰਨ ’ਚ, ਕਿਸੇ ਨੇ ਘਟਨਾ ਨੂੰ ਅੰਜਾਮ ਦੇਣ ਸਮੇਂ ਗੱਡੀ ਚਲਾਉਣ ’ਚ ਤੇ ਕਿਸੇ ਨੇ ਨਿੱਝਰ ਦੀ ਮੌਜੂਦਗੀ ਬਾਰੇ ਦੱਸਣ ’ਚ ਰੋਲ ਅਦਾ ਕੀਤਾ ਸੀ।45 ਸਾਲਾਂ ਦੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ 18 ਜੂਨ 2023 ਨੂੰ ਉਸ ਸਮੇਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸਰੀ ਦੇ ਗੁਰੂ ਨਾਨਕ ਸਿੱਖ ਸਿੱਖ ਗੁਰਦੁਆਰਾ ਸਾਹਿਬ ’ਚੋਂ ਅਰਦਾਸ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ। ਬੀਤੇ ਸਾਲ ਅਗਸਤ ਮਹੀਨੇ ’ਚ ਸੰਸਦ ’ਚ ਸੰਬੋਧਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ’ਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਇਲਾਵਾ 20 ਸਤੰਬਰ 2023 ਨੂੰ ਵਿਨੀਪੈਗ ’ਚ 34 ਸਾਲਾ ਸੁਖਦੂਲ ਸਿੰਘ ਗਿੱਲ ਨਾਂ ਦੇ ਇਕ ਵਿਅਕਤੀ ਦੀ 11 ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੁਖਦੂਲ ਸਿੰਘ ਗਿੱਲ ਦਾ ਦੂਜਾ ਨਾਂ ਸੁੱਖਾ ਦੂਨਕੇ ਦੱਸਿਆ ਜਾ ਰਿਹਾ ਹੈ ਜੋ ਭਾਰਤ ’ਚ ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਸਮਝਿਆ ਜਾ ਰਿਹਾ ਸੀ। ਗਿੱਲ ਪੰਜਾਬ ’ਚ ਕਈ ਅਪਰਾਧਾਂ ’ਚ ਲੋੜੀਂਦਾ ਸੀ। ਉਸ ਤੋਂ ਬਾਅਦ 9 ਨਵੰਬਰ 2023 ਨੂੰ ਐਡਮਿੰਟਨ ’ਚ 41 ਵਰਿ੍ਹਆਂ ਦੇ ਹਰਪ੍ਰੀਤ ਉੱਪਲ ਤੇ ਉਸ ਦੇ 11 ਵਰਿ੍ਹਆਂ ਦੇ ਬੱਚੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ਕਤਲਾਂ ’ਚ ਵੀ ਕੈਨੇਡਾ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।