Sunday, May 19, 2024
Google search engine
HomeCrimeਕਾਤਲ ਨਰਸ ਨੂੰ 780 ਸਾਲ ਦੀ ਸਜ਼ਾ

ਕਾਤਲ ਨਰਸ ਨੂੰ 780 ਸਾਲ ਦੀ ਸਜ਼ਾ

ਮਰੀਜ਼ਾਂ ਨਾਲ ਕਰਦੀ ਸੀ ਨਫ਼ਰਤ, 22 ਮਾਮਲਿਆਂ ‘ਚ ਪਾਈ ਗਈ ਦੋਸ਼ੀ

ਅਮਰੀਕਾ ਦੇ ਪੈਨਸਿਲਵੇਨੀਆ ‘ਚ 41 ਸਾਲਾ ਇਕ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਹੀਥਰ ਨੇ ਕਈ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ‘ਚ ਤਿੰਨ ਸਾਲਾਂ ਤਕ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਦਿੱਤੀਆਂ ਸਨ। ਦੋਸ਼ੀ ਨਰਸ ਨੂੰ ਸ਼ਨਿਚਰਵਾਰ ਨੂੰ 380-760 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੂੰ ਦੱਸਿਆ ਗਿਆ ਕਿ ਉਹ 2020 ਤੋਂ 2023 ਦਰਮਿਆਨ ਪੰਜ ਸਿਹਤ ਸਹੂਲਤਾਂ ਵਿੱਚ ਘੱਟੋ-ਘੱਟ 17 ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਸੀ।ਪ੍ਰੈਸਡੀ ‘ਤੇ 22 ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ‘ਚ ਇੰਸੁਲਿਨ ਦੇਣ ਦਾ ਦੋਸ਼ ਸੀ, ਜਿਨ੍ਹਾਂ ਵਿਚ ਕੁਝ ਅਜਿਹੇ ਸਨ ਜੋ ਸ਼ੂਗਰ ਦੇ ਮਰੀਜ਼ ਨਹੀਂ ਸਨ। ਜ਼ਿਆਦਾਤਰ ਮਰੀਜ਼ਾਂ ਦੀ ਮੌਤ ਖੁਰਾਕ ਲੈਣ ਤੋਂ ਤੁਰੰਤ ਬਾਅਦ ਜਾਂ ਕੁਝ ਸਮੇਂ ਬਾਅਦ ਹੋ ਗਈ ਸੀ। ਪੀੜਤਾਂ ਦੀ ਉਮਰ 43 ਤੋਂ 104 ਸਾਲ ਸੀ।ਨਰਸ ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ‘ਚ ਦੋ ਮਰੀਜ਼ਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਦੀ ਪੁਲਿਸ ਜਾਂਚ ਨੇ ਪ੍ਰੈਸਡੀ ਦੇ ਖਿਲਾਫ ਕਈ ਹੋਰ ਦੋਸ਼ ਲਗਾਏ ਸਨ। ਅਤੀਤ ‘ਚ ਸਹਿਕਰਮੀਆਂ ਨੇ ਉਸਦੇ ਵਿਵਹਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਨਫ਼ਰਤ ਨਾਲ ਦੇਖਦੀ ਹੈ ਤੇ ਅਕਸਰ ਉਨ੍ਹਾਂ ਬਾਰੇ ਅਣਉਚਿਤ ਟਿੱਪਣੀਆਂ ਕਰਦੀ ਹੈ। ਆਪਣੀ ਮਾਂ ਨੂੰ ਟੈਕਸਟ ਸੁਨੇਹਿਆਂ ‘ਚ ਪ੍ਰੈਸਡੀ ਨੇ ਮਰੀਜ਼ਾਂ, ਸਹਿਕਰਮੀਆਂ ਤੇ ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨਾਲ ਆਪਣੀ ਨਾਖੁਸ਼ੀ ਦਾ ਵਰਣਨ ਕੀਤਾ ਜਿਨ੍ਹਾਂ ਨੂੰ ਉਹ ਰੈਸਟੋਰੈਂਟਾਂ ‘ਚ ਮਿਲਦੀ ਸੀ। ਉਹ ਅਕਸਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਰਦੀ ਸੀ। ਸੁਣਵਾਈ ਦੌਰਾਨ ਉਸ ਨੇ ਅਦਾਲਤ ‘ਚ ਆਪਣੇ ਆਪ ਨੂੰ ਦੋਸ਼ੀ ਦੱਸਿਆ। ਜਦੋਂ ਪ੍ਰੇਸਦੀ ਦੇ ਵਕੀਲਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਉਸਨੇ ਖ਼ੁਦ ਨੂੰ ਦੋਸ਼ੀ ਕਿਉਂ ਮੰਨਿਆ? ਜਿਸ ਦਾ ਪ੍ਰੇਸਡੀ ਨੇ ਜਵਾਬ ਦਿੱਤਾ, “ਕਿਉਂਕਿ ਮੈਂ ਦੋਸ਼ੀ ਹਾਂ।” ਪ੍ਰੈਸਡੀ ਨੇ 2018 ਤੋਂ 2023 ਤੱਕ ਕਈ ਨਰਸਿੰਗ ਹੋਮ ‘ਚ ਕੰਮ ਕੀਤਾ, ਸ਼ੁਰੂਆਤੀ ਦੋਸ਼ਾਂ ਤੋਂ ਬਾਅਦ ਉਸਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments