Saturday, December 20, 2025
Google search engine
HomeDeshLok Sabha Elections Results 2024 : ਪੰਜਾਬ ਦੇ ਚੋਣ ਨਤੀਜੇ

Lok Sabha Elections Results 2024 : ਪੰਜਾਬ ਦੇ ਚੋਣ ਨਤੀਜੇ

ਪਿਛਲੀ ਵਾਰ ਦੋ ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ ਪੰਜਾਬ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਉਸ ਦਾ ਪ੍ਰਦਰਸ਼ਨ ਉਮੀਦ ਨਾਲੋਂ ਬਿਹਤਰ ਰਿਹਾ ਹੈ। 

ਪੰਜਾਬ ਵਿਚ ਲੰਬਾ ਸਮਾਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਰਿਹਾ ਜਿਸ ਦਾ ਫ਼ਾਇਦਾ ਦੋਵਾਂ ਪਾਰਟੀਆਂ ਨੂੰ ਮਿਲਦਾ ਰਿਹਾ ਪਰ ਇਸ ਵਾਰ ਦੋਵਾਂ ਨੂੰ ਗੱਠਜੋੜ ਨਾ ਹੋਣ ਦਾ ਨੁਕਸਾਨ ਝੱਲਣਾ ਪਿਆ।

ਭਾਰਤ ’ਚ 18ਵੀਂ ਲੋਕ ਸਭਾ ਦੇ ਗਠਨ ਲਈ ਸੱਤ ਗੇੜਾਂ ’ਚ ਪਈਆਂ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ ਜਿਵੇਂ ਹੀ ਸ਼ੁਰੂ ਹੋਈ, ਸਭ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੋਣ ਲੱਗ ਪਈਆਂ। ਗਿਣਤੀ ਕੇਂਦਰਾਂ ਦੇ ਬਾਹਰ ਸਮਰਥਕ ਤੇ ਆਪੋ-ਆਪਣੇ ਟੀਵੀ ਸੈੱਟਾਂ ਤੇ ਮੋਬਾਈਲ ਫੋਨਾਂ ਨਾਲ ਚਿੰਬੜੇ ਵੋਟਰ ਨਤੀਜਿਆਂ/ਰੁਝਾਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ। ਸਵੇਰੇ ਸਭ ਤੋਂ ਪਹਿਲਾਂ ਪੋਸਟਲ ਬੈਲੇਟਸ ਦੀ ਗਿਣਤੀ ਹੋਈ ਤੇ ਫਿਰ ਈਵੀਐੱਮਜ਼ ਖੋਲ੍ਹੀਆਂ ਗਈਆਂ। ਜਿਵੇਂ-ਜਿਵੇਂ ਗਿਣਤੀ ਦੇ ਵੱਖ-ਵੱਖ ਦੌਰ ਖ਼ਤਮ ਹੁੰਦੇ ਗਏ ਤਿਵੇਂ-ਤਿਵੇਂ ਰੁਝਾਨ ਜਾਂ ਨਤੀਜੇ ਆਉਂਦੇ ਗਏ।

ਦੇਰ ਸ਼ਾਮ ਤੱਕ ਪੰਜਾਬ ਦੀਆਂ ਸਭ 13 ਸੀਟਾਂ ’ਤੇ ਤਸਵੀਰ ਸਾਫ਼ ਹੋ ਗਈ। ਕਾਂਗਰਸ 7, ਆਮ ਆਦਮੀ ਪਾਰਟੀ 3, ਅਕਾਲੀ ਦਲ 1 ਅਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਚੋਣ ਜਿੱਤੇ।  ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਬੇਸ਼ੱਕ ਪੰਜਾਬ ਵਿਚ ‘ਆਪ’ ਤੇ ਕਾਂਗਰਸ ਵੱਖੋ-ਵੱਖ ਚੋਣ ਲੜੀਆਂ ਸਨ ਪਰ ਰਾਸ਼ਟਰੀ ਪੱਧਰ ’ਤੇ ਦੋਵੇਂ ਪਾਰਟੀਆਂ ‘ਇੰਡੀਆ’ ਗੱਠਜੋੜ ਦਾ ਹਿੱਸਾ ਹਨ।

ਇਸ ਲਈ ਪੰਜਾਬ ਵਿੱਚੋਂ ਇਸ ਗੱਠਜੋੜ ਨੂੰ 10 ਸੀਟਾਂ ਮਿਲੀਆਂ ਹਨ। ਪੰਜਾਬ ਦੇ ਚੋਣ ਨਤੀਜਿਆਂ ’ਤੇ ਝਾਤ ਮਾਰੀ ਜਾਵੇ ਤਾਂ ਇਸ ਵਾਰ ਫਿਰ ਲੋਕਾਂ ਨੇ ਕਾਂਗਰਸ ’ਤੇ ਜ਼ਬਰਦਸਤ ਭਰੋਸਾ ਪ੍ਰਗਟਾਇਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਨੇ ਪੰਜਾਬ ਵਿੱਚੋਂ ਅੱਠ ਸੀਟਾਂ ਜਿੱਤੀਆਂ ਸਨ। ਅਕਾਲੀ ਦਲ ਤੇ ਭਾਜਪਾ ਗੱਠਜੋੜ ਨੇ ਚਾਰ ਸੀਟਾਂ ਜਿੱਤੀਆਂ ਸਨ ਜਦਕਿ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤੀ ਸੀ। ਇਸ ਵਾਰ ਅਕਾਲੀ ਦਲ ਆਪਣਾ ਗੜ੍ਹ ਬਠਿੰਡਾ ਫਿਰ ਤੋਂ ਬਚਾਉਣ ਵਿਚ ਸਫਲ ਰਿਹਾ ਹੈ ਜਦਕਿ ਬਾਕੀ 12 ਸੀਟਾਂ ’ਤੇ ਪਾਰਟੀ ਉਮੀਦਵਾਰਾਂ ਨੂੰ ਚੌਥੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਬਾਕੀ ਭਾਰਤ ਵਾਂਗ ਪੰਜਾਬ ਵਿਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੀ।

ਪਿਛਲੀ ਵਾਰ ਦੋ ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ ਪੰਜਾਬ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਉਸ ਦਾ ਪ੍ਰਦਰਸ਼ਨ ਉਮੀਦ ਨਾਲੋਂ ਬਿਹਤਰ ਰਿਹਾ ਹੈ। ਪੰਜਾਬ ਵਿਚ ਲੰਬਾ ਸਮਾਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਰਿਹਾ ਜਿਸ ਦਾ ਫ਼ਾਇਦਾ ਦੋਵਾਂ ਪਾਰਟੀਆਂ ਨੂੰ ਮਿਲਦਾ ਰਿਹਾ ਪਰ ਇਸ ਵਾਰ ਦੋਵਾਂ ਨੂੰ ਗੱਠਜੋੜ ਨਾ ਹੋਣ ਦਾ ਨੁਕਸਾਨ ਝੱਲਣਾ ਪਿਆ। ਬਹੁਜਨ ਸਮਾਜ ਪਾਰਟੀ ਦੀ ਹਾਲਤ ਪੰਜਾਬ ਵਿਚ ਨਾਜ਼ੁਕ ਹੀ ਰਹੀ ਹੈ।

ਸੂਬੇ ਵਿਚ ਇਸ ਵਾਰ 26 ਔਰਤਾਂ ਸਣੇ 328 ਉਮੀਦਵਾਰ ਚੋਣ ਮੈਦਾਨ ’ਚ ਸਨ। ਪੰਜਾਬ ਵਿਚ 62.80 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸੂਬੇ ’ਚ ਇਸ ਵਾਰ ਚਹੁ-ਕੋਣਾ ਤੇ ਪੰਜ-ਕੋਣਾ ਮੁਕਾਬਲਾ ਸੀ। ਸਭ ਤੋਂ ਹੈਰਾਨੀਜਨਕ ਨਤੀਜੇ ਖਡੂਰ ਸਾਹਿਬ ਤੇ ਫ਼ਰੀਦਕੋਟ ਤੋਂ ਆਏ ਜਿੱਥੇ ਕੱਟੜਪੰਥੀ ਵਿਚਾਰਾਂ ਵਾਲੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਵੱਡੇ ਫ਼ਰਕ ਨਾਲ ਜਿੱਤ ਗਏ। ਫਿਰੋਜ਼ਪੁਰ ਸੀਟ ’ਤੇ ਮੁਕਾਬਲਾ ਦਿਲਚਸਪ ਰਿਹਾ ਜਿੱਥੇ ਜਿੱਤ-ਹਾਰ ਦਾ ਫ਼ਰਕ ਬਹੁਤ ਘੱਟ ਰਿਹਾ। ਪੰਜਾਬ ਦੇ 13 ਹਲਕਿਆਂ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟਾਂ ਤੋਂ ਪੰਜਾਬ ਦੇ ਲੋਕਾਂ ਨੂੰ ਇਹੀ ਉਮੀਦਾਂ ਹਨ ਕਿ ਉਹ ਇਕਮੁੱਠ ਹੋ ਕੇ ਪੰਜਾਬ ਦੀਆਂ ਮੰਗਾਂ ਤੇ ਮਸਲੇ ਲੋਕ ਸਭਾ ’ਚ ਚੁੱਕਣ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਆਵਾਜ਼ ਬਣਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments