AP Dhillon ਦੇ ਘਰ ‘ਤੇ ਹਮਲੇ ਤੋਂ ਬਾਅਦ ਫੈਨਜ਼ ਨੂੰ ਇਕ ਵਾਰ ਫਿਰ ਸਿਤਾਰਿਆਂ ‘ਤੇ ਗੋਲੀਬਾਰੀ ਦਾ ਮੰਜ਼ਰ ਲੋਕਾਂ ਯਾਦ ਆ ਗਿਆ ਹੈ।
ਪੰਜਾਬੀ ਗਾਇਕ ਏਪੀ ਢਿੱਲੋਂ (Punjabi Singer AP Dhillon) ਦੇ ਘਰ ‘ਤੇ ਹੋਏ ਹਮਲੇ ਨੇ ਇਕ ਵਾਰ ਫਿਰ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੈਨੇਡਾ ਦੇ ਵੈਨਕੂਵਰ ਦੇ ਵਿਕਟੋਰੀਆ ਆਈਲੈਂਡ ਸਥਿਤ ਏਪੀ ਢਿੱਲੋਂ ਦੇ ਘਰ ‘ਤੇ ਐਤਵਾਰ ਨੂੰ ਹਮਲਾ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਲਈ।
ਇਕ ਪੋਸਟ ਰਾਹੀਂ ਰੋਹਿਤ ਗੋਦਾਰਾ ਨੇ ਨਾ ਸਿਰਫ਼ ਹਮਲੇ ਦੀ ਜ਼ਿੰਮੇਵਾਰੀ ਲਈ ਸਗੋਂ ਕਤਲ ਦੀ ਧਮਕੀ ਵੀ ਦਿੱਤੀ। ਫੈਨਜ਼ ਗਾਇਕ ਨੂੰ ਲੈ ਕੇ ਕਾਫੀ ਚਿੰਤਤ ਹਨ। ਤਾਜ਼ਾ ਪੋਸਟ ਰਾਹੀਂ ਏਪੀ ਢਿੱਲੋਂ ਨੇ ਪ੍ਰਸ਼ੰਸਕਾਂ ਨੂੰ ਦਿਲਾਸਾ ਦਿੱਤਾ ਤੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਲੋਕ ਸੁਰੱਖਿਅਤ ਹਨ। ਏਪੀ ਢਿੱਲੋਂ ਦੇ ਘਰ ‘ਤੇ ਹਮਲੇ ਤੋਂ ਬਾਅਦ ਫੈਨਜ਼ ਨੂੰ ਇਕ ਵਾਰ ਫਿਰ ਸਿਤਾਰਿਆਂ ‘ਤੇ ਗੋਲੀਬਾਰੀ ਦਾ ਮੰਜ਼ਰ ਲੋਕਾਂ ਯਾਦ ਆ ਗਿਆ ਹੈ। ਹੁਣ ਤਕ ਕਈ ਸਿਤਾਰਿਆਂ ‘ਤੇ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ ਦੋ ਦੀ ਤਾਂ ਜਾਨ ਵੀ ਜਾ ਚੁੱਕੀ ਹੈ।
ਸਲਮਾਨ ਖਾਨ (Salman Khan)
14 ਅਪ੍ਰੈਲ 2024 ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਤੇ ਫਾਇਰਿੰਗ ਹੋਈ ਸੀ। ਸਵੇਰੇ-ਸਵੇਰੇ ਦੋ ਬਾਈਕ ਸਵਾਰਾਂ ਨੇ ਅਦਾਕਾਰ ਦੇ ਘਰ ਦੇ ਬਾਹਰ ਕਈ ਰਾਊਂਡ ਫਾਇਰ ਕੀਤੇ ਤੇ ਉੱਥੋਂ ਫਰਾਰ ਹੋ ਗਏ। ਗ੍ਰਿਫਤਾਰੀ ਤੋਂ ਬਾਅਦ ਇਕ ਮੁਲਜ਼ਮ ਨੇ ਕਬੂਲ ਕੀਤਾ ਸੀ ਕਿ ਉਹ ਲਾਰੈਂਸ ਬਿਸ਼ਨੋਈ ਤੋਂ ਪ੍ਰੇਰਿਤ ਹੈ। ਇਸ ਹਮਲੇ ‘ਚ ਸਲਮਾਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਇਆ।
ਸਿੱਧੂ ਮੂਸੇਵਾਲਾ (Sidhu Moosewala)
29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰੇਆਮ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਸਿੱਧੂ ਮੂਸੇਵਾਲਾ ਦੀ ਕਾਰ ਨੂੰ ਸੜਕ ਦੇ ਵਿਚਕਾਰ ਘੇਰ ਲਿਆ ਗਿਆ ਤੇ ਉਸ ਉੱਪਰ 30 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗਿਰੋਹ ਨੇ ਲਈ ਸੀ।
ਗੁਲਸ਼ਨ ਕੁਮਾਰ (Gulshan Kumar)
12 ਅਗਸਤ 1997 ਨੂੰ ਮੁੰਬਈ ਦੇ ਸਾਉਥ ਅੰਧੇਰੀ ਇਲਾਕੇ ‘ਚ ਮਸ਼ਹੂਰ ਗਾਇਕ ਗੁਲਸ਼ਨ ਕੁਮਾਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆਕੱਡ ‘ਚ ਅੰਡਰਵਰਲਡ ਡਾਨ ਅਬੂ ਸਲੇਮ ਦਾ ਨਾਂ ਸਾਹਮਣੇ ਆਇਆ ਸੀ।
ਰਾਕੇਸ਼ ਰੋਸ਼ਨ (Rakesh Roshan)
21 ਜਨਵਰੀ 2000 ਨੂੰ ਨਿਰਮਾਤਾ-ਨਿਰਦੇਸ਼ਕ ਤੇ ਅਦਾਕਾਰ ਰਾਕੇਸ਼ ਰੋਸ਼ਨ ਨੂੰ ਵੀ ਗੋਲ਼ੀ ਮਾਰੀ ਸੀ। ਮੁੰਬਈ ਦੇ ਸਾਂਤਾਕਰੂਜ਼ ਵੈਸਟ ਤਿਲਕ ਰੋਡ ‘ਤੇ ਸਥਿਤ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ, ਉਨ੍ਹਾਂ ਦੀ ਜਾਨ ਬਚ ਗਈ ਕਿਉਂਕਿ ਸਹੀ ਸਮੇਂ ‘ਤੇ ਹਸਪਤਾਲ ਲਿਜਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਗੋਲੀਬਾਰੀ ਰਿਤਿਕ ਰੋਸ਼ਨ ਦੀ ਸੁਪਰਹਿੱਟ ਫਿਲਮ ‘ਕਹੋ ਨਾ ਪਿਆਰ ਹੈ’ ਦਾ ਹਿੱਸਾ ਨਾ ਦੇਣ ਕਾਰਨ ਹੋਈ ਹੈ।