HomeCrimeJalandhar Crime : ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਗੈਂਗਸਟਰ ਕਨੂ ਗੁੱਜਰ ਪੁਲਿਸ...
Jalandhar Crime : ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਗੈਂਗਸਟਰ ਕਨੂ ਗੁੱਜਰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ
ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਗੰਭੀਰ ਜਖਮੀ ਕਨੂੰ ਗੁੱਜਰ ਕਤਲ, ਫਿਰੌਤੀ ਸਮੇਤ ਕਈ ਅਪਰਾਧਾਂ ਵਿੱਚ ਲੋੜੀਂਦਾ ਸੀ।
ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਕਨੂੰ ਗੁੱਜਰ ਨੂੰ ਜਲੰਧਰ ਪੁਲਿਸ ਨੇ ਐਨਕਾਉਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਗੰਭੀਰ ਜਖਮੀ ਕਨੂੰ ਗੁੱਜਰ ਕਤਲ, ਫਿਰੌਤੀ ਸਮੇਤ ਕਈ ਅਪਰਾਧਾਂ ਵਿੱਚ ਲੋੜੀਂਦਾ ਸੀ।
ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚੱਲੀਆਂ, ਮੌਕੇ ਤੋਂ ਦੋ ਹਥਿਆਰ ਬਰਾਮਦ ਹੋਏ, ਗੁਪਤ ਸੂਚਨਾ ਦੇ ਆਧਾਰ ‘ਤੇ ਕਨੂੰ ਦਾ ਪਿੱਛਾ ਕੀਤਾ ਜਾ ਰਿਹਾ ਸੀ, ਪੁਲਿਸ ਨੂੰ ਦੇਖ ਕੇ ਉਸ ਨੇ ਪਹਿਲਾਂ ਗੋਲੀ ਚਲਾ ਦਿੱਤੀ ਅਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ |