Thursday, June 11, 2026
Google search engine
HomeDeshਪੰਜਾਬੀ ਖ਼ਬਰਾਂ ਦੇਸ਼ ਜਨਰਲ ਲੋਕ ਸਭਾ ਚੋਣਾਂ ਲਈ 'AAP Ka Ram Rajya'...

ਪੰਜਾਬੀ ਖ਼ਬਰਾਂ ਦੇਸ਼ ਜਨਰਲ ਲੋਕ ਸਭਾ ਚੋਣਾਂ ਲਈ ‘AAP Ka Ram Rajya’ ਵੈੱਬਸਾਈਟ ਲਾਂਚ, ਸੰਜੇ ਸਿੰਘ ਨੇ ਕੇਜਰੀਵਾਲ ਬਾਰੇ ਕੀਤਾ ਵੱਡਾ ਦਾਅਵਾ

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਜੈਸਮੀਨ ਸ਼ਾਹ ਨੇ ਪਾਰਟੀ ਨਾਲ ਸਬੰਧਿਤ ਮੁੱਦਿਆਂ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਵੈੱਬਸਾਈਟ ਵੀ ਲਾਂਚ ਕੀਤੀ ਗਈ। ਇਸ ਵੈੱਬਸਾਈਟ ਦਾ ਨਾਂ ‘ਆਪ ਕਾ ਰਾਮਰਾਜਯ’ ਰੱਖਿਆ ਗਿਆ ਹੈ।

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਜੈਸਮੀਨ ਸ਼ਾਹ ਨੇ ਪਾਰਟੀ ਨਾਲ ਸਬੰਧਿਤ ਮੁੱਦਿਆਂ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਵੈੱਬਸਾਈਟ ਵੀ ਲਾਂਚ ਕੀਤੀ ਗਈ। ਇਸ ਵੈੱਬਸਾਈਟ ਦਾ ਨਾਂ ‘ਆਪ ਕਾ ਰਾਮਰਾਜਯ’ ਰੱਖਿਆ ਗਿਆ ਹੈ।

‘ਆਪ’ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਰਾਮਨੌਮੀ ਹੈ, ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿਚ ਹਨ। ਉਨ੍ਹਾਂ ਨੇ ਦਿੱਲੀ ਵਿਚ ਰਾਮਰਾਜਯ ਦੇ ਸੰਕਲਪ ਉੱਤੇ ਸੱਚਮੁੱਚ ਕੰਮ ਕੀਤਾ ਹੈ। ਰਾਮਰਾਜਯ ਇਹੀ ਸੀ ਜਿੱਥੇ ਲੋਕਾਂ ਲਈ ਰਾਜ ਚਲਾਇਆ ਜਾਂਦਾ ਸੀ। ਕੇਜਰੀਵਾਲ ਵੀ ਇਹੀ ਕਰ ਰਿਹਾ ਹੈ। ਅਸੀਂ ਲੋਕਾਂ ਲਈ ਸਰਕਾਰ ਚਲਾ ਰਹੇ ਹਾਂ, ਜਿੱਥੇ ਬਿਜਲੀ, ਪਾਣੀ, ਬੱਚਿਆਂ ਦੀ ਚੰਗੀ ਸਿੱਖਿਆ ਅਤੇ ਲੋਕਾਂ ਦੇ ਚੰਗੇ ਇਲਾਜ ਦੀ ਗੱਲ ਹੁੰਦੀ ਹੈ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਮਿਲ ਸਕੇਗਾ। ਜਿਹੜੇ ਲੋਕ ਸਾਡਾ ਕੰਮ ਦੇਖਣਾ ਚਾਹੁੰਦੇ ਹਨ, ਉਹ ਸਾਡੀ ਵੈੱਬਸਾਈਟ ‘ਤੇ ਜਾ ਕੇ ਦੇਖਣ ਕਿ ਸਾਡੀ ਸਰਕਾਰ ਨੇ ਦਿੱਲੀ ਅਤੇ ਪੰਜਾਬ ‘ਚ ਕੀ ਕੰਮ ਕੀਤਾ ਹੈ। ਭਗਵਾਨ ਰਾਮ ਨੂੰ ਆਪਣੇ ਰਾਜ ਲਈ ਬਹੁਤ ਸੰਘਰਸ਼ ਕਰਨਾ ਪਿਆ, ਇਸੇ ਤਰ੍ਹਾਂ ਕੇਜਰੀਵਾਲ ਨੂੰ ਵੀ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਸੱਤ ਹਲਕਿਆਂ ‘ਚ ਆਮ ਚੋਣਾਂ ਦੇ ਛੇਵੇਂ ਪੜਾਅ ਦੌਰਾਨ 25 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 21 ਮਾਰਚ ਦੀ ਸ਼ਾਮ ਨੂੰ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਹਿਰਾਸਤ ‘ਚ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments