Thursday, June 18, 2026
Google search engine
HomeDeshਅੱਜ ਪੰਜਾਬ ‘ਚ ਦਾਖਲ ਹੋ ਸਕਦਾ ਹੈ ਮੌਨਸੂਨ, ਇੱਕ ਦਿਨ ‘ਚ ਅੱਧੇ...

ਅੱਜ ਪੰਜਾਬ ‘ਚ ਦਾਖਲ ਹੋ ਸਕਦਾ ਹੈ ਮੌਨਸੂਨ, ਇੱਕ ਦਿਨ ‘ਚ ਅੱਧੇ ਤੋਂ ਵੱਧ ਹਿਮਾਚਲ ਨੂੰ ਕਵਰ ਕੀਤਾ

ਸੂਬੇ ‘ਚ ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਔਸਤਨ 1.7 ਡਿਗਰੀ ਸੈਲਸਿਅਸ ਦੀ ਗਿਰਾਵਟ ਹੋਈ ਹੈ।

ਬੀਤੇ 24 ਘੰਟਿਆਂ ‘ਚ ਮੌਨਸੂਨ ਹੁਣ ਬਿਹਾਰ, ਪੂਰਵੀ ਉੱਤਰ ਪ੍ਰਦੇਸ਼, ਮੱਧ ਮ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਦੇ ਕਈ ਹਿੱਸਿਆਂ ‘ਚ ਪਹੁੰਚ ਚੁੱਕਿਆ ਹੈ। ਜੇਕਰ ਮੌਨਸੂਨ ਦੀ ਰਫ਼ਤਾਰ ਅਜਿਹੀ ਰਹੀ ਤਾਂ ਅਨੁਮਾਨ ਹੈ ਕਿ ਅੱਜ ਮੌਨਸੂਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਦਾਖਲ ਹੋ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਮੌਨਸੂਨ ਪੰਜਾਬ ‘ਚ ਦਾਖਲ ਹੋਣ ਲਈ ਅਨੁਕੂਲ ਹੈ।
ਸੂਬੇ ‘ਚ ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਔਸਤਨ 1.7 ਡਿਗਰੀ ਸੈਲਸਿਅਸ ਦੀ ਗਿਰਾਵਟ ਹੋਈ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਦਰਜ ਕੀਤਾ ਗਿਆ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 40.2 ਡਿਗਰੀ, ਬਠਿੰਡੇ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ 37.6 ਡਿਗਰੀ, ਲੁਧਿਆਣਾ ‘ਚ 34.8 ਡਿਗਰੀ ਤੇ ਪਟਿਆਲਾ ‘ਚ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ

ਪੰਜਾਬ ‘ਚ ਅੱਜ ਮੀਂਹ ਨੂੰ ਲੈ ਕੇ 16 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਹੋਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਸੰਗਰੂਰ, ਮਾਨਸਾ ਤੇ ਬਰਨਾਲਾ ‘ਚ ਮੀਂਹ ਨੂੰ ਲੈ ਕੇ ਅਲਰਟ ਹੈ।

26 ਜੂਨ ਤੱਕ ਮੀਂਹ

ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਖਾਸ ਅਲਰਟ ਜਾਰੀ ਕੀਤਾ ਹੈ। 26 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। 22 ਜੂਨ ਨੂੰ ਚੰਡੀਗੜ੍ਹ ਤੇ ਉੱਤਰ ਹਰਿਆਣਾ ਦੇ ਕੁੱਝ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਬੱਦਲ ਗਰਜਣ, ਬਿਜ਼ਲੀ ਚਮਕਣ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ। ਤਾਪਮਾਨ 29 ਤੋਂ 34 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ- ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ। ਤਾਪਮਾਨ 29 ਤੋਂ 33 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ- ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ। ਤਾਪਮਾਨ 28 ਤੋਂ 34 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਟਿਆਲਾ- ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ। ਤਾਪਮਾਨ 28 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੁਹਾਲੀ- ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ। ਤਾਪਮਾਨ 27 ਤੋਂ 33 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments