Monday, June 15, 2026
Google search engine
HomeDeshਪੰਜਾਬ ‘ਚ ਦੋ ਦਿਨ ਮੀਂਹ ਦਾ ਯੈਲੋ ਅਲਰਟ, ਤਾਪਮਾਨ ਆਮ ਨਾਲੋਂ ਘੱਟ,...

ਪੰਜਾਬ ‘ਚ ਦੋ ਦਿਨ ਮੀਂਹ ਦਾ ਯੈਲੋ ਅਲਰਟ, ਤਾਪਮਾਨ ਆਮ ਨਾਲੋਂ ਘੱਟ, ਇਹ ਸ਼ਹਿਰ ਸਭ ਤੋਂ ਗਰਮ

ਸੂਬੇ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਪੰਜਾਬ ‘ਚ ਦੋ ਦਿਨਾਂ ਦਾ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। 24 ਘੰਟਿਆਂ ‘ਚ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ‘ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ 2.1 ਡਿਗਰੀ ਘੱਟ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਅਨੰਦਪੁਰ ਸਾਹਿਬ ‘ਚ ਦਰਜ ਕੀਤਾ ਗਿਆ, ਜੋ ਕਿ 39.2 ਡਿਗਰੀ ਰਿਹਾ। ਫਤਿਹਗੜ੍ਹ ਸਾਹਿਬ ‘ਚ 22.0 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ 14 ਜੁਲਾਈ ਤੱਕ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਬਾਰਿਸ਼ ਹੁੰਦੀ ਰਹੇਗੀ।

4 ਜ਼ਿਲ੍ਹਿਆਂ ‘ਚ ਬਾਰੀ ਮੀਂਹ ਦੀ ਸੰਭਾਵਨਾ

ਸੂਬੇ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ‘ਚ ਵੱਖ-ਵੱਥ ਥਾਂਵਾਂ ‘ਤੇ ਭਾਰੀ ਮੀਂਹ, ਬਿਜਲੀ ਚਮਕਣ ਤੇ ਹਨੇਰੀ ਦੀ ਸੰਭਾਵਨਾ ਹੈ। ਇਸ ਹੀ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੁਹਾਲੀ, ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਹਨੇਰੀ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ।
ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਮੁਹਾਲੀ ‘ਚ ਵੱਖ-ਵੱਖ ਥਾਵਾਂ ‘ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਵੀ ਮੀਂਹ ਦੀ ਸੰਭਾਵਨਾ ਹੈ।

ਤਾਪਮਾਨ ‘ਚ ਬਦਲਾਅ

ਮੌਸਮ ਵਿਗਿਆਨ ਦੇ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 32.4 ਡਿਗਰੀ, ਲੁਧਿਆਣਾ ‘ਚ 34.0 ਡਿਗਰੀ, ਪਠਾਨਕੋਟ ‘ਚ 33.5 ਡਿਗਰੀ, ਪਟਿਆਲਾ ‘ਚ 33.5 ਡਿਗਰੀ, ਬਠਿੰਡਾ ‘ਚ 37.0 ਡਿਗਰੀ, ਫਤਿਹਗੜ੍ਹ ਸਾਹਿਬ ‘ਚ 32.6 ਡਿਗਰੀ ਤੇ ਹੁਸ਼ਿਆਰਪੁਰ ‘ਚ 32.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੀਂਹ ਪੈਣ ਦੇ ਨਾਲ ਤਾਪਮਾਨ ‘ਚ ਬਦਲਾਅ ਆਇਆ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਮੁਹਾਲੀ- ਅੱਜ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਦੇ ਹਾਲਾਤ ਬਣ ਰਹੇ ਹਨ। ਤਾਪਮਾਨ 27 ਤੋਂ 31 ਡਿਗਰੀ ਵਿਚਕਾਰ ਬਣਿਆ ਰਹਿ ਸਕਦਾ ਹੈ।
ਪਟਿਆਲਾ- ਅੱਜ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਦੇ ਹਾਲਾਤ ਬਣ ਰਹੇ ਹਨ। ਤਾਪਮਾਨ 28 ਤੋਂ 35 ਡਿਗਰੀ ਵਿਚਕਾਰ ਬਣਿਆ ਰਹਿ ਸਕਦਾ ਹੈ।
ਲੁਧਿਆਣਾ- ਅੱਜ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਵਾਲੇ ਹਾਲਾਤ ਬਣ ਰਹੇ ਹਨ। ਤਾਪਮਾਨ 27 ਤੋਂ 32 ਡਿਗਰੀ ਵਿਚਕਾਰ ਬਣਿਆ ਰਹਿ ਸਕਦਾ ਹੈ।
ਜਲੰਧਰ- ਅੱਜ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਵਾਲੇ ਹਾਲਾਤ ਬਣ ਰਹੇ ਹਨ। ਤਾਪਮਾਨ 27 ਤੋਂ 32 ਡਿਗਰੀ ਵਿਚਕਾਰ ਬਣਿਆ ਰਹਿ ਸਕਦਾ ਹੈ।
ਅੰਮ੍ਰਿਤਸਰ- ਅੱਜ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਵਾਲੇ ਹਾਲਾਤ ਬਣ ਰਹੇ ਹਨ। ਤਾਪਮਾਨ 27 ਤੋਂ 36 ਡਿਗਰੀ ਵਿਚਕਾਰ ਬਣਿਆ ਰਹਿ ਸਕਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments