Thursday, October 29, 2026
Google search engine
HomeDeshਗਰਮ ਕੱਪੜਿਆਂ ਨੂੰ ਸਾਂਭਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਗਰਮ ਕੱਪੜਿਆਂ ਨੂੰ ਸਾਂਭਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਹੁਣ ਹੌਲੀ-ਹੌਲੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਸਵੇਰੇ ਅਤੇ ਸ਼ਾਮ ਨੂੰ ਠੰਡ ਮਹਿਸੂਸ ਹੁੰਦੀ ਹੈ। ਦਿਨ ਵੇਲੇ ਧੁੱਪ ਨਿਕਲਣ ਕਰਕੇ ਰਾਹਤ ਮਿਲਦੀ ਹੈ। ਅਜਿਹੇ ‘ਚ ਕਈ ਲੋਕਾਂ ਨੇ ਗਰਮੀਆਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਰਦੀਆਂ ਦੇ ਕੱਪੜੇ ਪੈਕ ਕਰਨ ਦੀ ਤਿਆਰੀ ਕਰ ਲਈ ਹੈ। ਪਰ ਗਰਮ ਕੱਪੜੇ ਕਾਫ਼ੀ ਮੋਟੇ ਹੁੰਦੇ ਹਨ, ਇਨ੍ਹਾਂ ਨੂੰ ਸੰਭਾਲਣਾ ਕਾਫੀ ਔਖਾ ਹੋ ਜਾਂਦਾ ਹੈ ਅਤੇ ਜਗ੍ਹਾ ਵੀ ਬਹੁਤ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਗਰਮ ਕੱਪੜੇ ਸਾਂਭਣ ਦਾ ਸੌਖਾ ਤਰੀਕਾ ਦੱਸਾਂਗੇ, ਜਿਸ ਨਾਲ ਤੁਸੀਂ ਕੱਪੜੇ ਵੀ ਸੌਖੇ ਤਰੀਕੇ ਨਾਲ ਸਾਂਭ ਲਓਗੇ ਅਤੇ ਖ਼ਰਾਬ ਵੀ ਨਹੀਂ ਹੋਣਗੇ। ਪੜ੍ਹੋ ਗਰਮ ਕੱਪੜੇ ਸਾਂਭਣ ਦੇ ਤਰੀਕੇ….

ਸਾਫ਼ ਕਰਕੇ ਰੱਖੋ

ਤੁਸੀਂ ਪੂਰੀ ਠੰਡ ਵਿੱਚ ਊਨ ਦੇ ਗਰਮ ਕੱਪੜੇ ਪਾਉਂਦੇ ਹੋ। ਪਰ ਕੁਝ ਕੱਪੜੇ ਅਤੇ ਜੈਕਟਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਰੋਜ਼ ਨਹੀਂ ਧੋਤੀਆਂ ਜਾਂਦੀਆਂ ਹਨ। ਅਜਿਹੇ ‘ਚ ਉਨ੍ਹਾਂ ਕੱਪੜਿਆਂ ‘ਤੇ ਜਮ੍ਹਾ ਧੂੜ ਅਤੇ ਗੰਦਗੀ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਕੱਪੜਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਜਿਹੜੇ ਕੱਪੜੇ ਘਰ ਵਿਚ ਧੋਤੇ ਜਾ ਸਕਦੇ ਹਨ, ਉਨ੍ਹਾਂ ਨੂੰ ਧੋ ਕੇ ਅਲਮਾਰੀ ਵਿਚ ਰੱਖ ਦਿਓ। ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਸੁਕਾ ਲਓ ਅਤੇ ਉਸ ‘ਤੇ ਬੁਰਸ਼ ਕਰਕੇ ਰੱਖੋ। ਉਹ ਕੱਪੜੇ ਜਿਨ੍ਹਾਂ ਨੂੰ ਤੁਸੀਂ ਬੁਰਸ਼ ਨਾਲ ਸਾਫ਼ ਨਹੀਂ ਕਰ ਸਕਦੇ, ਉਨ੍ਹਾਂ ਨੂੰ ਝਾੜ ਕੇ ਪੈਕ ਕਰੋ।

ਚੰਗੀ ਤਰ੍ਹਾਂ ਕਰੋ ਫੋਲਡ

ਸਰਦੀਆਂ ਦੇ ਕੱਪੜਿਆਂ ਨੂੰ ਪੇਟ ਵਿੱਚ ਰੱਖਣ ਵੇਲੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਫੋਲਡ ਕਰੋ। ਕਿਉਂਕਿ ਜੇਕਰ ਕੱਪੜੇ ਠੀਕ ਤਰ੍ਹਾਂ ਨਾਲ ਫੋਲਡ ਨਹੀਂ ਹੋਣਗੇ ਤਾਂ ਉਨ੍ਹਾਂ ‘ਤੇ ਵੱਟ ਪੈ ਜਾਣਗੇ, ਜਿਸ ਕਰਕੇ ਉਹ ਖ਼ਰਾਬ ਹੋ ਸਕਦੇ ਹਨ। ਇਸ ਦੇ ਨਾਲ ਹੀ ਗਰਮ ਕੱਪੜੇ ਜਿਵੇਂ ਊਨੀ ਕੋਟ ਜਾਂ ਜੈਕੇਟ, ਇਹ ਸਭ ਭਾਰੀ ਹੁੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਕੱਪੜਿਆਂ ਨੂੰ ਸਹੀ ਤਰ੍ਹਾਂ ਨਾਲ ਫੋਲਡ ਨਹੀਂ ਕਰਦੇ ਹੋ ਤਾਂ ਉਨ੍ਹਾਂ ਨੂੰ ਪੈਕ ਕਰਨ ਅਤੇ ਸੰਭਾਲਣ ‘ਚ ਦਿੱਕਤ ਆਵੇਗੀ।

ਫਿਨਾਈਲ ਦੀਆਂ ਗੋਲੀਆਂ ਪਾ ਕੇ ਰੱਖੋ

ਜ਼ਿਆਦਾਤਰ ਲੋਕ ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਰੱਖਣ ਲਈ ਆਪਣੀ ਪੇਟੀ ਵਿੱਚ ਫਿਨਾਈਲ ਦੀਆਂ ਗੋਲੀਆਂ ਪਾਉਂਦੇ ਹਨ। ਪਰ ਇਸ ਨੂੰ ਕੱਪੜਿਆਂ ਦੇ ਵਿਚਕਾਰ ਰੱਖਣਾ ਗ਼ਲਤ ਤਰੀਕਾ ਹੈ। ਤੁਹਾਨੂੰ ਪੇਟੀ ਦੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਫਿਨਾਈਲ ਦੀ ਗੋਲੀ ਰੱਖਣੀ ਚਾਹੀਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਕਿਉਂਕਿ ਅਜਿਹਾ ਕਰਨ ਨਾਲ ਕੱਪੜਿਆਂ ‘ਚ ਮਹਿਕ ਆ ਸਕਦੀ ਹੈ। ਤੁਹਾਨੂੰ ਫਿਨਾਈਲ ਦੀਆਂ ਗੋਲੀਆਂ ਨੂੰ ਪਤਲੇ ਸੂਤੀ ਕੱਪੜੇ ਵਿੱਚ ਬੰਨ੍ਹ ਕੇ ਪੇਟੀ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਨਿੰਮ ਦੀਆਂ ਪੱਤੀਆਂ, ਨਿੰਮ ਦਾ ਤੇਲ ਅਤੇ ਲੇਵੇਂਡਰ ਆਇਲ ਦੀਆਂ ਕੁੱਝ ਬੂੰਦਾਂ ਕਾਟਨ ਪੈਡ ਵਿੱਚ ਪਾ ਕੇ ਪੇਟੀ ਵਿੱਚ ਰੱਖ ਸਕਦੇ ਹੋ।

ਪੇਪਰ ਵਿੱਚ ਕਰੋ ਪੈਕ

ਕੁਝ ਲੋਕ ਕੱਪੜੇ ਨੂੰ ਸਿੱਧਾ ਪਲਾਸਟਿਕ ਦੇ ਬੈਗ ਵਿੱਚ ਰੱਖੋ, ਪਰ ਇਸ ਨਾਲ ਕੱਪੜੇ ਖ਼ਰਾਬ ਹੋ ਸਕਦੇ ਹਨ। ਇਸ ਲਈ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲਣ ਵੇਲੇ ਅਖ਼ਬਾਰ ਵਿੱਚ ਰੱਖੋ ਅਤੇ ਫਿਰ ਕਿਸੇ ਪਲਾਸਟਿਕ ਬੈਗ ਦੇ ਅੰਦਰ ਪਾਓ। ਜੇਕਰ ਤੁਸੀਂ ਇੱਕ ਸਾਥ ਕੱਪੜੇ ਰੱਖ ਰਹੇ ਹੋ, ਤਾਂ ਉਸ ਵਿਚਾਲੇ ਪੇਪਰ ਜ਼ਰੂਰ ਲਾਓ। ਇਸ ਨਾਲ ਕੱਪੜਿਆਂ ਦੇ ਅੰਦਰ ਨਮੀ, ਸੀਲਨ ਅਤੇ ਫੰਗਸ ਨਹੀਂ ਆਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments